(Source: ECI/ABP News)
Pind Di Bhua Song Out: ਫ਼ਿਲਮ ‘ਚੇਤਾ ਸਿੰਘ’ ਤੋਂ ਨਵਾਂ ਗੀਤ ‘ਪਿੰਡ ਦੀ ਭੂਆ’ ਰਿਲੀਜ਼, ਦਿਲਪ੍ਰੀਤ ਢਿੱਲੋਂ-ਗੁਰਲੇਜ਼ ਅਖਤਰ ਨੇ ਦਿੱਤੀ ਆਵਾਜ਼
Pind Di Bhua Song Out: ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਚੇਤਾ ਸਿੰਘ’ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਵੇਗਾ
![Pind Di Bhua Song Out: ਫ਼ਿਲਮ ‘ਚੇਤਾ ਸਿੰਘ’ ਤੋਂ ਨਵਾਂ ਗੀਤ ‘ਪਿੰਡ ਦੀ ਭੂਆ’ ਰਿਲੀਜ਼, ਦਿਲਪ੍ਰੀਤ ਢਿੱਲੋਂ-ਗੁਰਲੇਜ਼ ਅਖਤਰ ਨੇ ਦਿੱਤੀ ਆਵਾਜ਼ New song Pind Di Bhua from the movie Cheta Singh released Dilpreet Dhillon-Gurlez Akhtar gave voice Pind Di Bhua Song Out: ਫ਼ਿਲਮ ‘ਚੇਤਾ ਸਿੰਘ’ ਤੋਂ ਨਵਾਂ ਗੀਤ ‘ਪਿੰਡ ਦੀ ਭੂਆ’ ਰਿਲੀਜ਼, ਦਿਲਪ੍ਰੀਤ ਢਿੱਲੋਂ-ਗੁਰਲੇਜ਼ ਅਖਤਰ ਨੇ ਦਿੱਤੀ ਆਵਾਜ਼](https://feeds.abplive.com/onecms/images/uploaded-images/2023/08/18/125c070ae4a91b71efac244d9fc855601692334387807709_original.jpg?impolicy=abp_cdn&imwidth=1200&height=675)
Pind Di Bhua Song Out: ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਚੇਤਾ ਸਿੰਘ’ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਵੇਗਾ। ਇਸ ਵਾਰ ਪ੍ਰਸ਼ੰਸਕਾਂ ਨੂੰ ਪ੍ਰਿੰਸ ਕੰਵਲਜੀਤ ਦਾ ਧਾਕੜ ਅੰਦਾਜ਼ ਦੇਖਣ ਨੂੰ ਮਿਲੇਗਾ। ਇਸ ਵਿਚਾਲੇ ਫਿਲਮ ਦਾ ਗੀਤ ‘ਪਿੰਡ ਦੀ ਭੂਆ’ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਗੀਤ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਫ਼ਿਲਮ ‘ਚੇਤਾ ਸਿੰਘ’ ਦੇ ਨਵੇਂ ਗੀਤ ਦੀ ਖਾਸ ਗੱਲ਼ ਇਹ ਹੈ ਕਿ ਇਸ ਵਿੱਚ ਹਿਮਾਸ਼ੀ ਖੁਰਾਣਾ ਅਤੇ ਦਿਲਪ੍ਰੀਤ ਢਿੱਲੋਂ ਸਟੇਜ ਉੱਪਰ ਪਰਫਾਰਮ ਕਰਦੇ ਦਿਖਾਈ ਦੇ ਰਹੇ ਹਨ। ਹਿਮਾਂਸ਼ੀ ਖੁਰਾਣਾ ਦਾ ਵੱਖਰਾ ਅੰਦਾਜ਼ ਸਭ ਦਾ ਧਿਆਨ ਖਿੱਚ ਰਿਹਾ ਹੈ। ਦੱਸ ਦੇਈਏ ਕਿ ਫ਼ਿਲਮ ਇੱਕ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਹ ਫ਼ਿਲਮ ‘ਚ ਬਦਲੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਜਿਸ ‘ਚ ਇੱਕ ਸ਼ਖਸ ਸਮਾਜ ਦੇ ਕੁਝ ਬੁਰੇ ਅਨਸਰਾਂ ਵਿਰੁੱਧ ਲੜਾਈ ਲੜਦਾ ਹੈ ਅਤੇ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। ਪ੍ਰਿੰਸ ਕੰਵਲਜੀਤ ਸਟਾਰਰ ‘ਪਿੰਡ ਦੀ ਭੂਆ’ ਨੂੰ ਗੁਰਲੇਜ ਅਖਤਰ (Gurlej Akhtar) ਅਤੇ ਦਿਲਪ੍ਰੀਤ ਢਿੱਲੋਂ ਨੇ ਆਵਾਜ਼ ਦਿੱਤੀ ਹੈ।
ਫਿਲਮ ਚੇਤਾ ਸਿੰਘ ਦੀ ਕਹਾਣੀ
ਦੱਸ ਦੇਈਏ ਕਿ ਸਾਗਾ ਸਟੂਡੀਓ ਇੱਕ ਅਦਭੁਤ ਕਹਾਣੀ ਲਿਆਇਆ ਹੈ ਜੋ ਬੁਰੇ ਸਮਾਜ ਦੇ ਵਿਰੁੱਧ ਬਦਲਾ ਲੈਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ 'ਚੇਤਾ ਸਿੰਘ' 1 ਸਤੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਗਾ ਸਟੂਡੀਓਜ਼ ਇੱਕ ਦਿਲਚਸਪ ਕਹਾਣੀ, ਤੀਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ, ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। 'ਚੇਤਾ ਸਿੰਘ' ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ, ਸਾਗਾ ਸਟੂਡੀਓਜ਼ 10 ਅਗਸਤ, 2023 ਨੂੰ ਆਪਣੇ ਟ੍ਰੇਲਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)