(Source: ECI/ABP News)
Bilal Saeed: ਬਿਲਾਲ ਸਈਦ ਨੇ ਲਾਈਵ ਸ਼ੋਅ 'ਚ ਫੈਨਜ਼ ਦੇ ਵਗਾਹ ਮਾਰਿਆ ਮਾਈਕ, ਜਾਣੋ ਗਾਇਕ ਨੂੰ ਕਿਉਂ ਆਇਆ ਗੁੱਸਾ ?
Bilal Saeed angry on fans during singing concert: ਪਾਕਿਸਤਾਨੀ ਗਾਇਕ ਬਿਲਾਲ ਸਈਦ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਦੇ ਦੀਵਾਨੇ ਪ੍ਰਸ਼ੰਸਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ।
![Bilal Saeed: ਬਿਲਾਲ ਸਈਦ ਨੇ ਲਾਈਵ ਸ਼ੋਅ 'ਚ ਫੈਨਜ਼ ਦੇ ਵਗਾਹ ਮਾਰਿਆ ਮਾਈਕ, ਜਾਣੋ ਗਾਇਕ ਨੂੰ ਕਿਉਂ ਆਇਆ ਗੁੱਸਾ ? Pakistani Singer Bilal Saeed angry on fans during singing on concert know behind the reason Bilal Saeed: ਬਿਲਾਲ ਸਈਦ ਨੇ ਲਾਈਵ ਸ਼ੋਅ 'ਚ ਫੈਨਜ਼ ਦੇ ਵਗਾਹ ਮਾਰਿਆ ਮਾਈਕ, ਜਾਣੋ ਗਾਇਕ ਨੂੰ ਕਿਉਂ ਆਇਆ ਗੁੱਸਾ ?](https://feeds.abplive.com/onecms/images/uploaded-images/2024/01/29/2440eb09647c31a1e9dd0aa8b1a95f7e1706507900416709_original.jpg?impolicy=abp_cdn&imwidth=1200&height=675)
Bilal Saeed angry on fans during singing concert: ਪਾਕਿਸਤਾਨੀ ਗਾਇਕ ਬਿਲਾਲ ਸਈਦ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਦੇ ਦੀਵਾਨੇ ਪ੍ਰਸ਼ੰਸਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਮੌਜੂਦ ਹਨ। ਬਿਲਾਲ ਉਨ੍ਹਾਂ ਸਿੰਗਰਾਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਇਸ ਦੌਰਾਨ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਬਿਲਾਲ ਗੁੱਸੇ ਵਿੱਚ ਸ਼ੋਅ ਦਾ ਹਿੱਸਾ ਬਣੇ ਫੈਨਜ਼ ਉੱਪਰ ਮਾਈਕ ਵਗਾਹ ਕੇ ਮਾਰਦੇ ਹੋਏ ਵਿਖਾਈ ਦੇ ਰਹੇ ਹਨ। ਕਲਾਕਾਰ ਦਾ ਇਹ ਸਲੂਕ ਵੇਖ ਹਰ ਕੋਈ ਹੈਰਾਨ ਹੈ। ਆਖਿਰ ਪਾਕਿਸਤਾਨੀ ਗਾਇਕ ਨੂੰ ਕਿਸ ਗੱਲ ਦਾ ਗੁੱਸਾ ਆਇਆ, ਇਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਇਸਦਾ ਜਵਾਬ ਵੀ ਦਿੱਤਾ।
View this post on Instagram
ਭੀੜ ਵਿੱਚ ਮੌਜੂਦ ਫੈਨਜ਼ ਨੇ ਕੀਤਾ ਦੁਰਵਿਵਹਾਰ
ਬਿਲਾਲ ਸਈਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਇੰਸਟਾਗ੍ਰਾਮ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਟੇਜ ਹਮੇਸ਼ਾ ਮੇਰੇ ਲਈ ਸਾਰੀ ਦੁਨੀਆ ਰਿਹਾ ਹੈ। ਪ੍ਰਦਰਸ਼ਨ ਕਰਦੇ ਹੋਏ ਮੈਂ ਹਮੇਸ਼ਾਂ ਸਭ ਤੋਂ ਸੰਪੂਰਨ ਅਤੇ ਸਭ ਤੋਂ ਵੱਧ ਜਿੰਦਾ ਮਹਿਸੂਸ ਕੀਤਾ ਹੈ! ਮੈਂ ਆਪਣੀ ਬੀਮਾਰੀ, ਤਣਾਅ, ਚਿੰਤਾਵਾਂ ਨੂੰ ਭੁੱਲ ਜਾਂਦਾ ਹਾਂ- ਜਦੋਂ ਮੈਂ ਆਪਣੇ ਪ੍ਰਸ਼ੰਸਕਾਂ ਲਈ ਪ੍ਰਦਰਸ਼ਨ ਕਰਦਾ ਹਾਂ ਤਾਂ ਮੈਂ ਸਭ ਕੁਝ ਪਿੱਛੇ ਛੱਡ ਦਿੰਦਾ ਹਾਂ। ਭਾਵੇਂ ਜੋ ਮਰਜ਼ੀ ਹੋਵੇ, ਕੁਝ ਵੀ ਮੇਰੇ ਰਾਹ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਉਹ ਸਨਮਾਨ ਜਿਸ ਦਾ ਮੇਰਾ ਮੰਚ ਅਤੇ ਮੈਂ ਹੱਕਦਾਰ ਆਂ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਅਤੇ ਕਈ ਵਾਰ ਇਹ ਪਿਆਰ ਦੋਵਾਂ ਪਾਸਿਆਂ ਤੋਂ ਭਾਰੀ ਪੈ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕੋਈ ਭੀੜ ਵਿੱਚ ਦੁਰਵਿਵਹਾਰ ਕਰ ਰਿਹਾ ਸੀ, ਪਰ ਇਹ ਯਕੀਨੀ ਤੌਰ 'ਤੇ ਪਹਿਲੀ ਵਾਰ ਸੀ ਜਦੋਂ ਮੈਂ ਗਲਤ ਪ੍ਰਤੀਕ੍ਰਿਆ ਦਿੱਤੀ ਸੀ! ਪਰ ਸਟੇਜ ਨੂੰ ਨਹੀਂ ਛੱਡਣਾ ਚਾਹੁੰਦਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)