Parmish Verma: ਪਰਮੀਸ਼ ਵਰਮਾ ਨੂੰ ਲਾਈਵ ਸ਼ੋਅ 'ਚ ਆਇਆ ਗੁੱਸਾ, ਬੋਲੇ- ਮੈਨੂੰ ਸਾਬਤ ਕਰਨ ਦੀ ਲੋੜ ਨਹੀਂ ਸਿੱਧੂ ਮੇਰੇ ਲਈ ਕੀ ਸੀ...
Parmish Verma On Sidhu Moose Wala: ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਸਿਨੇਮਾ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਖੂਬ ਨਾਂ ਕਮਾਇਆ ਹੈ। ਹਾਲ ਹੀ ਵਿੱਚ ਪਰਮੀਸ਼...
Parmish Verma On Sidhu Moose Wala: ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਸਿਨੇਮਾ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਖੂਬ ਨਾਂ ਕਮਾਇਆ ਹੈ। ਹਾਲ ਹੀ ਵਿੱਚ ਪਰਮੀਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਲਾਈਵ ਸ਼ੋਅ ਵਿੱਚ ਪਰਮੀਸ਼ ਨੇ ਉਨ੍ਹਾਂ ਨਫਰਤ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਜੋ ਉਸਦੇ ਖਿਲਾਫ ਬੋਲ ਰਹੇ ਹਨ। ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ Kiddaan.com ਤੋਂ ਇਹ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਪਰਮੀਸ਼ ਆਪਣਾ ਗੁੱਸਾ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਇਹ ਵੀਡੀਓ ਪਰਮੀਸ਼ ਵਰਮਾ ਦੇ ਚੰਡੀਗੜ੍ਹ ਵਿੱਚ ਹਾਲ ਹੀ ਦੇ ਲਾਈਵ ਸ਼ੋਅ ਦਾ ਹੈ। ਇਸ ਦੌਰਾਨ ਭੀੜ ਵਿੱਚ ਉਨ੍ਹਾਂ ਕੁਝ ਲੋਕਾਂ ਦੀ ਨਿੰਦਾ ਕੀਤੀ, ਕਿਉਂਕਿ ਉਹ ਸਿੱਧੂ ਮੂਸੇਵਾਲਾ ਨਾਲ ਸਬੰਧਤ ਬੋਲ ਰਹੇ ਸੀ। ਇਸ 'ਤੇ ਪਰਮੀਸ਼ ਨੇ ਜਵਾਬ ਦਿੱਤਾ ਕਿ ਕਿਵੇਂ ਉਹ 2016 ਤੋਂ ਸਿੱਧੂ ਦੇ ਨਾਲ ਰਹੇ ਹਨ ਅਤੇ ਉਨ੍ਹਾਂ ਦੇ ਔਖੇ ਸਮੇਂ ਦੌਰਾਨ ਵੀ ਜਦੋਂ ਉਹ ਚੋਣਾਂ ਵਿਚ ਖੜ੍ਹੇ ਹੋਏ ਸਨ, ਉਨ੍ਹਾਂ ਦਾ ਕਿਵੇਂ ਸਾਥ ਦਿੱਤਾ। ਪਰਮੀਸ਼ ਨੇ ਕਿਹਾ ਕਿ ਸਾਨੂੰ ਕਿਸੇ ਕੋਲੋਂ ਜਾ ਕੇ ਇਜ਼ਾਜ਼ਤ ਲੈਣ ਦੀ ਲੋੜ ਨਹੀਂ ਜੇ ਅਸੀ ਕਰਦੇ ਆਂ ਤਾਂ ਸਾਰੇ ਕਹਿੰਦੇ ਵਿਊਜ਼ ਲਈ ਕਰ ਰਹੇ ਹਾਂ...ਨਈ ਕਰਦੇ ਏ ਜੀ ਬੋਲ ਨਈ ਰਹੇ...ਇਹੋ ਜਿਹੀ ਸਥਿਤੀ ਦੇ ਵਿੱਚ ਨਾ ਫਸਾਇਆ ਕਰੋ.... ਜਿਹੜੇ ਥਾਂ ਤੇ ਜਿੱਥੇ-ਜਿੱਥੇ ਅਸੀ ਖੜੇ ਆ ਉੱਥੇ ਕੋਈ ਨਹੀਂ ਸੀ... ਉਦੋਂ ਚੋਣਾ ਸਮੇਂ ਸਾਰੇ ਟ੍ਰੋਲ ਕਰ ਰਹੇ ਸੀ। ਮੈਨੂੰ ਕੁਝ ਵੀ ਸਾਬਤ ਕਰਨ ਦੀ ਲੜ ਨਹੀਂ।
ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਜਲਦ ਹੀ ਮਸ਼ਹੂਰ ਰੈਪਰ ਸੰਨੀ ਮਾਲਟਨ (Sunny Malton) ਨਾਲ ਆਪਣਾ ਨਵਾਂ ਗੀਤ ਵੂਈ ਮੇਡ ਇਟ (We Made It) ਲੈ ਕੇ ਪੇਸ਼ ਹੋਣਗੇ। ਇਹ ਗੀਤ 3 ਮਈ ਨੂੰ ਰਿਲੀਜ਼ ਹੋਵੇਗਾ। ਇਸ ਨਵੇਂ ਗੀਤ ਵਿੱਚ ਕਲਾਕਾਰ ਵਿਦੇਸ਼ ਬੈਠੇ ਪੰਜਾਬੀਆਂ ਲਈ ਇੱਕ ਖਾਸ ਸੁਨੇਹਾ ਲੈ ਕੇ ਹਾਜ਼ਿਰ ਹੋਣਗੇ। ਪੋਸਟਰ ਵਿੱਚ ਸੰਨੀ ਮਾਲਟਨ ਅਤੇ ਪਰਮੀਸ਼ ਆਪਣੇ ਬੇਹੱਦ ਸ਼ਾਨਦਾਰ ਲੁੱਕ ਵਿੱਚ ਦਿਖਾਈ ਦੇ ਰਹੇ ਹਨ। ਇਸ ਪੋਸਟਰ ਉੱਪਰ ਪ੍ਰਸ਼ੰਸ਼ਕਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ। ਇਸ ਗੀਤ ਨੂੰ ਲੈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਬੇਹੱਦ ਉਤਸ਼ਾਹਿਤ ਹਨ। ਕਿਉਂਕਿ ਇਸ ਵਿੱਚ ਉਨ੍ਹਾਂ ਦਾ ਦੋਸਤ ਯਾਨਿ ਸੰਨੀ ਮਾਲਟਨ ਆਪਣਾ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੇ।