Simi Chahal: ਸਿੰਮੀ ਚਾਹਲ ਨੇ ਮਾਂ ਨਾਲ ਚੱਖਿਆ ਮਿਠਾਈ ਦਾ ਸਵਾਦ, ਵੀਡੀਓ ਸ਼ੇਅਰ ਕਰ ਬੋਲੀ- 'ਨਹੀਂ ਘਟਾਉਣਾ ਭਾਰ'
Simi Chahal Eating Sweets: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਟੌਪ ਦੀਆਂ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਤੇ ਖੂਬਸੂਰਤੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਕਾਇਲ ਬਣਾਇਆ ਹੈ। ਇਸ ਦੇ ਨਾਲ-ਨਾਲ ਸਿੰਮੀ ਨੇ ਲਗਭਗ...
Simi Chahal Eating Sweets: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਟੌਪ ਦੀਆਂ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਤੇ ਖੂਬਸੂਰਤੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਕਾਇਲ ਬਣਾਇਆ ਹੈ। ਇਸ ਦੇ ਨਾਲ-ਨਾਲ ਸਿੰਮੀ ਨੇ ਲਗਭਗ ਡੇਢ ਸਾਲ ਬਾਅਦ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕਰਨ ਜਾ ਰਹੀ ਹੈ। ਸਾਲ 2023 ਵਿੱਚ ਸਿੰਮੀ ਨੂੰ ਤੁਸੀਂ 2-3 ਫਿਲਮਾਂ 'ਚ ਐਕਟਿੰਗ ਕਰਦੇ ਦੇਖਣ ਵਾਲੇ ਹੋ। ਇਸ ਦੇ ਨਾਲ-ਨਾਲ ਸਿੰਮੀ ਚਾਹਲ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿੱਚ ਭਲੇ ਹੀ ਉਸਦੀ ਫਿਲਮ ਨਾਲ ਜੁੜੀ ਖਬਰ ਹੋਵੇ ਜਾਂ ਨਿੱਜੀ ਜ਼ਿੰਦਗੀ ਨਾਲ ਉਹ ਪ੍ਰਸ਼ੰਸ਼ਕਾਂ ਨੂੰ ਕਈ ਵਾਰ ਹਸਾਉਂਦੇ ਹੋਏ ਵੀ ਦਿਖਾਈ ਦਿੰਦੀ ਹੈ। ਇਸ ਵਿਚਕਾਰ ਸਿੰਮੀ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਉਹ ਆਪਣੀ ਮਾਂ ਨਾਲ ਮਿਠਾਈ ਦਾ ਸਵਾਦ ਚੱਖਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਦਰਅਸਲ, ਇਸ ਵੀਡੀਓ ਵਿੱਚ ਸਿੰਮੀ ਚਾਹਲ ਆਪਣੀ ਮਾਂ ਨਾਲ ਮਸਤੀ ਦੇ ਨਾਲ-ਨਾਲ ਮਿਠਾਈ ਦਾ ਸਵਾਦ ਚੱਖਦੇ ਹੋਏ ਦਿਖਾਈ ਦੇ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਸਿੰਮੀ ਨੇ ਕੈਪਸ਼ਨ ਵਿੱਚ ਲਿਖਿਆ, ਦੇਖੋ ਜੀ ਮਿੱਠਾ ਖਾਣਾ ਤਾਂ ਨਹੀਂ ਛੱਡ ਸਕਦੇ ਅਸੀ, ਹੋਰ ਅਗਲੀ ਗੱਲ ਦੱਸੋ ਕੋਈ ?? 😅🤪 ਅਰੇ ਨਹੀਂ ਕਰਨਾ ਹੈ ਭਾਈ ਫੈਟ ਲੂਜ਼... ਇਸ ਅਸਲ ਫੁਟੇਜ਼ ਹੈ... "ਮੀਠਾ" ਖਾਣ ਤੋਂ ਬਾਅਦ ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਸੁਪਰ ਅਸਲ ਖੁਸ਼ੀ 🥹🥰😌)
ਪੰਜਾਬੀ ਅਦਾਕਾਰਾ ਦੀ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਸਾਂਝੇ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਿੰਮੀ ਪਹਿਲਾਂ ਵੀ ਆਪਣੀ ਮਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਸਿੰਮੀ ਚਾਹਲ ਹਾਲ ਹੀ ਵਿੱਚ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫਿਲਮ ਕਲੀ ਜੋਟਾ ਵਿੱਚ ਕੰਮ ਕਰਦੇ ਹੋਏ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਹ ਇਮਰਾਨ ਅੰਬਾਸ ਨਾਲ ਫਿਲਮ 'ਜੀ ਵੇ ਸੋਹਣਿਆ ਜੀ' ਵਿੱਚ ਦਿਖਾਈ ਦੇਵੇਗੀ। ਦੱਸ ਦੇਈਏ ਕਿ ਇਮਰਾਨ ਪਾਕਿਸਤਾਨ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜੋ ਕਿ ਪਹਿਲਾ ਬਾਲੀਵੁੱਡ ਫਿਲਮ ਵਿੱਚ ਬਿਪਾਸ਼ਾ ਬਾਸੂ ਨਾਲ ਵੀ ਦਿਖਾਈ ਦੇ ਚੁੱਕੇ ਹਨ।