Babbal Rai Wedding: ਪੰਜਾਬੀ ਗਾਇਕ ਬੱਬਲ ਰਾਏ ਨੇ ਗੁੱਪਚੁੱਪ ਕਰਵਾਇਆ ਵਿਆਹ, ਇਸ ਹਸਤੀ ਨੂੰ ਚੁਣਿਆ ਹਮਸਫਰ; ਵੀਡੀਓ ਵਾਈਰਲ...
Babbal Rai Wedding News: ਪੰਜਾਬੀ ਸੰਗੀਤ ਜਗਤ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਉਨ੍ਹਾਂ ਦਾ ਵਿਆਹ ਅਦਾਕਾਰਾ...

Babbal Rai Wedding News: ਪੰਜਾਬੀ ਸੰਗੀਤ ਜਗਤ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਉਨ੍ਹਾਂ ਦਾ ਵਿਆਹ ਅਦਾਕਾਰਾ ਆਰੂਸ਼ੀ ਸ਼ਰਮਾ ਨਾਲ ਹੋਇਆ ਹੈ। ਇਹ ਜੋੜਾ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਇਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲੋਕਾਂ ਕੋਲੋਂ ਲੁਕੋ ਕੇ ਰੱਖੀਆਂ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ।
ਆਰੂਸ਼ੀ ਸ਼ਰਮਾ ਕੌਣ...
ਹੁਣ ਬੱਬਲ ਰਾਏ ਦੇ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਬੱਬਲ ਰਾਏ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਵਾਲੀ ਅਦਾਕਾਰਾ ਆਰੂਸ਼ੀ ਸ਼ਰਮਾ ਕੌਣ ਹੈ। ਦੱਸ ਦੇਈਏ ਕਿ ਆਰੂਸ਼ੀ ਸ਼ਰਮਾ ਇਕ ਜਾਣਿਆ ਮਾਣਿਆ ਨਾਂ ਹੈ। ਉਹ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਤੋਂ ਹੈ। ਅਦਾਕਾਰਾ ਨੇ 2015 ਵਿਚ ਮਿਸ ਦੀਵਾਦੇ ਤੀਜੇ ਐਡੀਸ਼ਨ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਾਈਨਲਿਸਟ ਵਜੋਂ ਚੁਣਿਆ ਗਿਆ। ਇੱਥੇ ਵੇਖੋ Punjabi Mania ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ...
View this post on Instagram
ਸਾਲ 2016 ਵਿਚ ਉਸ ਨੇ ਸੇਨੋਰੀਟਾ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਉਸ ਨੇ ਕੋਲੰਬੋ, ਸ਼੍ਰੀਲੰਕਾ ਵਿੱਚ ਆਯੋਜਿਤ ਮਿਸ ਇੰਟਰਕੌਂਟੀਨੈਂਟਲ 2016 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇੰਨਾ ਹੀ ਨਹੀਂ ਉਹ ਕਈ ਪੰਜਾਬੀ ਸੰਗੀਤ ਵੀਡੀਓਜ਼ ਅਤੇ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ Punjabi Grooves ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ...
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read More: FIR Filed Against Singer: ਮਸ਼ਹੂਰ ਗਾਇਕ ਵੱਲੋਂ ਖੌਫਨਾਕ ਹਰਕਤ, ਫੈਨਜ਼ ਵਿਚਾਲੇ ਮੱਚੀ ਹਲਚਲ; ਜਾਣੋ ਕਿਉਂ FIR ਹੋਈ ਦਰਜ...






















