Guru Randhawa: ਗੂਰੁ ਰੰਧਾਵਾ ਨੇ ਸ਼ੇਅਰ ਕੀਤੀ ਕਾਲਜ ਦੇ ਦਿਨਾਂ ਦੀ ਤਸਵੀਰ, G Khan ਸਣੇ Khan Saab ਹੱਸ-ਹੱਸ ਹੋਏ ਲੋਟ ਪੋਟ
Guru Randhawa Shared College Days Pic: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ ਗੁਰੂ ਰੰਧਾਵਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਗਾਇਕੀ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਨੂੰ ਵੀ ਆਪਣਾ
Guru Randhawa Shared College Days Pic: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ ਗੁਰੂ ਰੰਧਾਵਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਗਾਇਕੀ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਰੰਧਾਵਾ ਵੱਲੋਂ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਨੂੰ ਦੇਖ ਨਾ ਸਿਰਫ਼ ਗੂਰੁ ਦੇ ਫੈਨ ਸਗੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰੇ ਵੀ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਤੁਸੀ ਵੀ ਵੇਖੋ ਇਹ ਤਸਵੀਰ...
View this post on Instagram
ਗਾਇਕ ਗੂਰੁ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਮੇਰੇ ਕਾਲਜ ਦੇ ਪਹਿਲੇ ਦਿਨ ਦੀ ਲੁੱਕ...ਵਾਲਾਂ ਵਿੱਚ ਜੈੱਲ, ਪੂਰੀ ਪਾਵਰ ਨਾਲ ਰੰਗਤ... ਬਸ ਵਾਹ ਯਾਦਾਂ 💥
ਇਸ ਤਸਵੀਰ ਨੂੰ ਜਿੱਥੇ ਕੁਝ ਪ੍ਰਸ਼ੰਸਕਾਂ ਵੱਲੋਂ ਹਾਰਟ ਇਮੋਜ਼ੀ ਸ਼ੇਅਰ ਕੀਤੇ ਜਾ ਰਹੇ ਹਨ। ਉੱਥੇ ਹੀ ਕਈ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਜੀ ਖਾਨ ਅਤੇ ਖਾਨ ਸਾਬ ਵੱਲੋਂ ਇਸ ਉੱਪਰ ਮਜ਼ਾਕੀਆ ਕਮੈਂਟ ਕੀਤਾ ਗਿਆ ਹੈ। ਜਿਸ ਨੂੰ ਦੇਖ ਕੋਈ ਵੀ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ। ਖਾਨ ਸਾਬ ਨੇ ਤਸਵੀਰ ਉੱਪਰ ਕਮੈਂਟ ਕਰ ਲਿਖਿਆ, ਹਾਏ... ਇਸਦੇ ਨਾਲ ਹੀ ਉਨ੍ਹਾਂ ਨੇ ਹੱਸਣ ਵਾਲੇ ਇਮੋਜ਼ੀ ਸ਼ੇਅਰ ਕੀਤੇ। ਇਸਦੇ ਨਾਲ ਹੀ ਜੀ ਖਾਨ ਨੇ ਕਮੈਂਟ ਕਰ ਲਿਖਿਆ ਜਵਾਨ ਮੁੰਡਾ... ਹਾਲਾਂਕਿ ਗਾਇਕ ਸ਼ੈਰੀ ਮਾਨ ਵੱਲੋਂ ਹਾਰਟ ਇਮੋਜ਼ੀ ਸ਼ੇਅਰ ਕੀਤਾ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਗੁਰੂ ਰੰਧਾਵਾ ਨੇ ਹੀ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕੀਤਾ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆਂ 'ਤੇ ਕਰੋੜਾਂ 'ਚ ਫੈਨ ਫਾਲੋਇੰਗ ਹੈ। ਰੰਧਾਵਾ ਨੂੰ ਸ਼ਹਿਨਾਜ਼ ਗਿੱਲ ਨਾਲ 'ਮੂਨਲਾਈਟ' ਅਤੇ ਮਲਾਇਕਾ ਅਰੋੜਾ ਨਾਲ ਤੇਰਾ ਕੀ ਖਿਆਲ ਗਾਣੇ 'ਚ ਦੇਖਿਆ ਗਿਆ ਸੀ, ਜਿਸ ਵਿੱਚ ਦੋਵਾਂ ਅਭਿਨੇਤਰਿਆਂ ਨਾਲ ਉਸਦੀ ਲਵ ਕੈਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ।