Karan Aujla: ਗਾਇਕ ਕਰਨ ਔਜਲਾ ਦੀਆਂ ਅੱਖਾਂ ਫਿਰ ਹੋਈਆਂ ਨਮ, ਜਾਣੋ ਕਿਉਂ ਫੁੱਟ-ਫੁੱਟ ਲੱਗੇ ਰੋਣ ?
Karan Aujla Video: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹੁਣ ਭਾਰਤ ਵਿੱਚ ਆਪਣੇ ਲਾਈਵ ਸ਼ੋਅਜ਼ ਦੇ ਚੱਲਦਿਆਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਦਾ ਭਾਵੁਕ ਕਰ ਦੇਣ ਵਾਲਾ ਵੀਡੀਓ ਇੰਟਰਨੈੱਟ
Karan Aujla Video: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹੁਣ ਭਾਰਤ ਵਿੱਚ ਆਪਣੇ ਲਾਈਵ ਸ਼ੋਅਜ਼ ਦੇ ਚੱਲਦਿਆਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਦਾ ਭਾਵੁਕ ਕਰ ਦੇਣ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, 7 ਦਸੰਬਰ ਨੂੰ ਗਾਇਕ ਦਾ ਚੰਡੀਗੜ੍ਹ ਵਿਖੇ ਕੰਸਰਟ ਹੋਇਆ, ਜਿਸਦੇ ਕਈ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ, ਇੰਨ੍ਹਾਂ ਵੀਡੀਓਜ਼ ਵਿੱਚੋਂ ਹੀ ਇੱਕ ਅਜਿਹੀ ਕਲਿੱਪ ਹੈ, ਜਿਸ ਵਿੱਚ ਗਾਇਕ ਰੌਂਦੇ ਹੋਏ ਨਜ਼ਰ ਆ ਰਿਹਾ ਹੈ।
ਚੱਲਦੇ ਸ਼ੋਅ ਵਿੱਚ ਰੋਏ ਗਾਇਕ ਕਰਨ ਔਜਲਾ
ਦਰਅਸਲ, ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਾਇਕ ਕਰਨ ਔਜਲਾ ਦੇ ਗਲ਼ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਤਸਵੀਰਾਂ ਵਾਲਾ ਇੱਕ ਲੋਕਟ ਪਾਇਆ ਹੋਇਆ ਹੈ, ਜਿਸ ਨੂੰ ਉਹ ਲੋਕਾਂ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਕਹਿੰਦੇ ਹਨ, 'ਮਾਂ ਪਿਓ ਤੋਂ ਬਿਨ੍ਹਾਂ ਆਪਾਂ ਕੱਖ ਦੇ ਵੀ ਨਹੀਂ ਹੈਗੇ, ਜਿਨ੍ਹਾਂ ਦੇ ਤੁਰ ਜਾਂਦੇ ਆ ਉਨ੍ਹਾਂ ਨੂੰ ਪਤਾ ਲੱਗਦੈ, ਉਹਨਾਂ ਦਾ ਖਿਆਲ ਰੱਖਿਆ ਕਰੋ, ਦਿਲ ਵਿੱਚ ਵਸਾ ਕੇ ਰੱਖਿਆ ਕਰੋ।'
Karan Aujla on stage showing love to his mom & dad. ❤👑 pic.twitter.com/SKrlrGXiRH
— shawn! (@_ShaanKhan) December 8, 2024
ਇਸ ਤੋਂ ਬਾਅਦ ਭਰੇ ਹੋਏ ਮਨ ਨਾਲ ਗਾਇਕ ਅੱਗੇ ਬੋਲਿਆ, 'ਜੇ ਮੇਰਾ ਬਾਪੂ ਜਿਊਂਦਾ ਹੁੰਦਾ ਤਾਂ ਉਸਨੇ ਪਿੱਛੇ ਖੜ੍ਹੇ ਹੋ ਕੇ ਦੇਖਣਾ ਸੀ, ਪਰ ਕੋਈ ਨੀ ਮੈਨੂੰ ਪਤਾ ਹੈ ਕਿ ਉਹ ਉਤੋਂ ਵੀ ਦੇਖ ਰਿਹਾ ਹੈ।' ਇਸ ਤੋਂ ਬਾਅਦ ਪ੍ਰਸ਼ੰਸਕ ਜ਼ੋਰ-ਜ਼ੋਰ ਦੀ ਔਜਲਾ ਔਜਲਾ ਕਰਨ ਲੱਗਦੇ ਹਨ। ਇਸ ਪੂਰੀ ਗੱਲਬਾਤ ਦੌਰਾਨ ਔਜਲਾ ਭਾਵੁਕ ਨਜ਼ਰ ਆਇਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਆਪਣੇ ਲਾਈਵ ਸ਼ੋਅਜ਼ ਨਾਲ ਹੀ ਲਗਾਤਾਰ ਸੁਰਖ਼ੀਆਂ ਵਿੱਚ ਹੈ। ਇਸ ਤੋਂ ਇਲਾਵਾ ਗਾਇਕ ਦਾ 7 ਦਸੰਬਰ ਤੋਂ ਸ਼ੁਰੂ ਹੋਇਆ ਇਹ ਕੰਸਰਟ 21 ਦਸੰਬਰ ਤੱਕ ਚੱਲੇਗਾ, ਜਿਸ ਵਿੱਚ ਦਿੱਲੀ, ਮੁੰਬਈ ਤੋਂ ਇਲਾਵਾ ਹੋਰ ਵੀ ਕਈ ਵੱਡੇ ਸ਼ਹਿਰ ਸ਼ਾਮਲ ਹਨ। ਇਸ ਸ਼ੋਅ ਤੋਂ ਇਲਾਵਾ ਗਾਇਕ ਦਾ ਹਾਲ ਹੀ ਵਿੱਚ ਨੇਹਾ ਕੱਕੜ ਨਾਲ ਗੀਤ AAYE HAYE ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।