![ABP Premium](https://cdn.abplive.com/imagebank/Premium-ad-Icon.png)
Dera Baba Murad Shah: 'ਬਾਬਾ ਮੁਰਾਦ ਸ਼ਾਹ' ਜੀ ਦਰਬਾਰ 'ਚ ਹਾਜ਼ਰੀ ਲਵਾਉਣ ਪਹੁੰਚੇ ਸੀ ਸਲਮਾਨ ਖਾਨ, ਗਾਇਕ ਮਾਸਟਰ ਸਲੀਮ ਨੇ ਸਾਂਝਾ ਕੀਤਾ ਕਿੱਸਾ
Master Saleem Telling story Of Sai Laddi Shah Ji and Salman khan: ਪੰਜਾਬੀ ਗਾਇਕ ਮਾਸਟਰ ਸਲੀਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਮਾਸਟਰ ਸਲੀਮ ਡੇਰਾ ਬਾਬਾ ਮੁਰਾਦ ਸ਼ਾਹ ...
![Dera Baba Murad Shah: 'ਬਾਬਾ ਮੁਰਾਦ ਸ਼ਾਹ' ਜੀ ਦਰਬਾਰ 'ਚ ਹਾਜ਼ਰੀ ਲਵਾਉਣ ਪਹੁੰਚੇ ਸੀ ਸਲਮਾਨ ਖਾਨ, ਗਾਇਕ ਮਾਸਟਰ ਸਲੀਮ ਨੇ ਸਾਂਝਾ ਕੀਤਾ ਕਿੱਸਾ punjabi singer Master Salim shared the story of Salman Khan Baba Murad Shah reaching Darbar to pay obeisance Dera Baba Murad Shah: 'ਬਾਬਾ ਮੁਰਾਦ ਸ਼ਾਹ' ਜੀ ਦਰਬਾਰ 'ਚ ਹਾਜ਼ਰੀ ਲਵਾਉਣ ਪਹੁੰਚੇ ਸੀ ਸਲਮਾਨ ਖਾਨ, ਗਾਇਕ ਮਾਸਟਰ ਸਲੀਮ ਨੇ ਸਾਂਝਾ ਕੀਤਾ ਕਿੱਸਾ](https://feeds.abplive.com/onecms/images/uploaded-images/2023/04/22/78ea286779654c77357566d3bbb17bdb1682131638856709_original.jpg?impolicy=abp_cdn&imwidth=1200&height=675)
Master Saleem Telling story Of Sai Laddi Shah Ji and Salman khan: ਪੰਜਾਬੀ ਗਾਇਕ ਮਾਸਟਰ ਸਲੀਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਮਾਸਟਰ ਸਲੀਮ ਡੇਰਾ ਬਾਬਾ ਮੁਰਾਦ ਸ਼ਾਹ ਦਰਬਾਰ ਦਾ ਸਲਮਾਨ ਖਾਨ ਨਾਲ ਜੁੜਿਆ ਕਿੱਸਾ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਹਨ। ਮਾਸਟਰ ਸਲੀਮ ਨੇ ਇਹ ਕਿੱਸਾ ਇੱਕ ਸ਼ੋਅ ਦੌਰਾਨ ਸਾਂਝਾ ਕੀਤਾ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਹੈਰਾਨ ਹੋ ਰਹੇ ਹਨ। ਤੁਸੀ ਵੀ ਸੁਣੋ ਮਾਸਟਰ ਸਲੀਮ ਵੱਲੋਂ ਬਾਬਾ ਮੁਰਾਦ ਸ਼ਾਹ ਤੇ ਸਲਮਾਨ ਖਾਨ ਦੀ ਮੁਲਾਕਾਤ ਦਾ ਕਿੱਸਾ...
View this post on Instagram
ਦਰਅਸਲ, ਸੋਸ਼ਲ ਮੀਡੀਆ ਉੱਪਰ ਮਾਸਟਰ ਸਲੀਮ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਮਾਸਟਰ ਸਲੀਮ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਲਮਾਨ ਖਾਨ ਇੱਕ ਵਾਰੀ ਸਾਡੇ ਦਾਤਾ ਜੀ ਦੇ ਦਰਬਾਰ ਬਾਬਾ ਮੁਰਾਦ ਸ਼ਾਹ ਸਰਕਾਰ ਉਨ੍ਹਾਂ ਦੇ ਮੱਥਾ ਟੇਕਣ ਆ ਗਏ, ਤੇ ਉਸਨੇ ਕਾਫੀ ਪੈਸੇ ਇੰਦਾ ਅੱਗੇ ਕਰਕੇ ਰੱਖੇ। ਢਾਈ, ਤਿੰਨ ਚਾਰ ਲੱਖ ਰੁਪਏ ਉਹ ਸਲਮਾਨ ਖਾਨ ਹੈ...ਪਰ ਦਾਦਾ ਜੀ ਕਹਿੰਦੇ ਉਹ ਕਾਕਾ ਗੱਲ ਸੁਣ ਚੱਕ ਇਹਨੂੰ...ਪਤਾ ਨੀ ਕਿੰਨੇ ਕੂ ਪੈਸੇ ਉਹ ਕਹਿੰਦੇ ਆ ਲੈ ਆਪਣੇ ਪਿਓ ਨੂੰ ਵੀ ਦੇਦੀ ਤੇ ਤੂੰ ਵੀ ਰੱਖ ਲੈ...ਫਕੀਰ ਇੰਦਾ ਦੇ ਹੁੰਦੇ ਆ... ਉਹ ਕਹਿੰਦੇ ਤੂੰ ਸਾਨੂੰ ਕੀ ਦੇਂਗਾ ਅਸੀ ਦੇਣੇ ਤੈਨੂੰ ਦੇਵਾਂਗੇ... ਚੱਲ ਸਾਰੇ ਮੁਕੱਦਿਆਂ ਚੋਂ ਬਰੀ...ਸਾਰੇ ਮੁਕੱਦਿਆਂ ਚੋਂ ਬਰੀ... ਤੁਸੀ ਵੀ ਵੇਖੋ ਇਹ ਵੀਡੀਓ...
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਜ਼ਿਆਦਾਤਰ ਪ੍ਰਸ਼ੰਸ਼ਕ ਸੱਚ ਨਹੀਂ ਮੰਨ ਰਹੇ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿਉਂ ਫੁਕਰੀ ਮਾਰ ਰਹੇ ਹੋ... ਇਹ ਸਲੀਮ ਮੁੰਬਈ ਪਹੁੰਚ ਕੇ ਸਲਮਾਨ ਭਾਈ... ਸਲਮਾਨ ਭਾਈ ਕਰਦਾ ਹੋਵੇਗਾ...ਇੱਕ ਹੋਰ ਯੂਜ਼ਰ ਨੇ ਲਿਖਿਆ ਕੇਸ ਤਾਂ ਹਾਲੇ ਵੀ ਚੱਲੀ ਜਾਂਦਾ। ਇੱਕ ਹੋਰ ਨੇ ਲਿਖਿਆ ਮੈਨੂੰ ਸਮਝ ਨੀ ਆਉਂਦੀ ਐਵੇਂ ਖਾਸ ਬੰਦਿਆਂ ਨਾਲ ਕਿਓਂ ਹੁੰਦਾ ਆਮ ਬੰਦੇ ਨਾਲ ਕਿਓਂ ਨੀ ਹੁੰਦਾ... ਹਾਲਾਂਕਿ ਕੁਝ ਪ੍ਰਸ਼ੰਸ਼ਕ ਇਸ ਨੂੰ ਸੱਚ ਮੰਨ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)