Miss Pooja: ਮਿਸ ਪੂਜਾ ਮਨਾ ਰਹੀ ਵਿਆਹ ਦੀ ਵਰ੍ਹੇਗੰਢ, ਪਤੀ ਰੋਮੀ ਟਾਹਲੀ ਨਾਲ ਸਾਂਝੀ ਕੀਤੀ ਰੋਮਾਂਟਿਕ Pic
Miss Pooja Shared Pic With Husband Romi Tahli: ਪੰਜਾਬੀ ਗਾਇਕਾ ਮਿਸ ਪੂਜਾ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਆਪਣੀ ਸੁਰੀਲੀ ਆਵਾਜ਼ ਨਾਲ ਰਾਜ਼ ਕਰਦੇ ਆ ਰਹੀ ਹੈ। ਉਸ ਨੇ ਗਾਇਕੀ ਦੇ ਨਾਲ-ਨਾਲ ਆਪਣੇ ਖੂਬਸੂਰਤ ਅੰਦਾਜ਼ ਨਾਲ...
Miss Pooja Shared Pic With Husband Romi Tahli: ਪੰਜਾਬੀ ਗਾਇਕਾ ਮਿਸ ਪੂਜਾ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਆਪਣੀ ਸੁਰੀਲੀ ਆਵਾਜ਼ ਨਾਲ ਰਾਜ਼ ਕਰਦੇ ਆ ਰਹੀ ਹੈ। ਉਸ ਨੇ ਗਾਇਕੀ ਦੇ ਨਾਲ-ਨਾਲ ਆਪਣੇ ਖੂਬਸੂਰਤ ਅੰਦਾਜ਼ ਨਾਲ ਵੀ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਦੱਸ ਦੇਈਏ ਕਿ ਮਿਸ ਪੂਜਾ ਰੋਮੀ ਟਾਹਲੀ ਨਾਲ ਵਿਆਹ ਕਰਕੇ ਕੈਨੇਡਾ ਸੈਟਲ ਹੋ ਗਈ ਸੀ। ਹਾਲਾਂਕਿ ਗਾਇਕਾ ਨੇ ਆਪਣੀ ਗਾਇਕੀ ਨੂੰ ਨਹੀਂ ਛੱਡਿਆ। ਇਸ ਤੋਂ ਬਾਅਦ ਵੀ ਉਹ ਆਪਣੇ ਗੀਤਾਂ ਅਤੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਰਸ਼ਕਾਂ ਨਾਲ ਜੁੜੀ ਰਹੀ। ਹਾਲ ਹੀ ਵਿੱਚ ਪੂਜਾ ਨੇ ਆਪਣੇ ਪਤੀ ਰੋਮੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਉਸਨੇ ਰੋਮਾਂਟਿਕ ਕੈਪਸ਼ਨ ਦਿੱਤੀ ਹੈ।
View this post on Instagram
ਦਰਅਸਲ, ਮਿਸ ਪੂਜਾ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਉਸਨੇ ਪਤੀ ਰੋਮੀ ਟਾਹਲੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਤੁਹਾਡੇ ਪਿਆਰ ਕਰਨ ਤੋਂ ਵਧੀਆ ਕੁਝ ਨਹੀਂ ਹੈ... ਖੁੱਲ੍ਹੇ ਦਿਲ ਅਤੇ ਨਿਮਰ ਹੋਣ ਲਈ ਤੁਹਾਡਾ ਧੰਨਵਾਦ... ਇੰਨੇ ਸਧਾਰਨ ਹੋਣ ਲਈ ਤੁਹਾਡਾ ਧੰਨਵਾਦ... ਅਤੇ ਫਿਰ ਵੀ ਮੈਨੂੰ 🤔 ਪੂਰੀ ਤਰ੍ਹਾਂ ਸਮਝਣ ਲਈ... ਇੰਨੇ ਸੁਰੱਖਿਅਤ ਹੋਣ ਅਤੇ ਮੈਨੂੰ ਵਧਣ-ਫੁੱਲਣ ਲਈ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ... ਤੁਹਾਡੇ ਹੋਣ ਲਈ ਧੰਨਵਾਦ ਸ਼ੁਭ ਵਰ੍ਹੇਗੰਢ ਪਤੀ @romi_tahli 🥰 ... ਤੁਹਾਨੂੰ ਹਮੇਸ਼ਾ ਪਿਆਰ ਕਰਦੀ ਰਹਾਂਗੀ❤
ਦੱਸ ਦੇਈਏ ਕਿ ਮਿਸ ਪੂਜਾ (Miss Pooja) ਦਾ ਵਿਆਹ ਸਾਲ 2010 ਵਿੱਚ ਪੰਜਾਬੀ ਇੰਡਸਟਰੀ ਦੇ ਪ੍ਰੋਡਿਊਸਰ ਰੋਮੀ ਟਾਹਲੀ ਨਾਲ ਹੋਇਆ, ਪਰ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਓਂਕਿ ਪੂਜਾ ਨੇ ਆਪਣੇ ਵਿਆਹ ਦੀ ਕੋਈ ਵੀ ਫੋਟੋ ਸੋਸ਼ਲ ਮੀਡਿਆ ਤੇ ਸਾਂਝੀ ਨਹੀਂ ਕੀਤੀ ਸੀ। ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਮਿਸ ਪੂਜਾ ਬਚਪਨ ਤੋਂ ਹੀ ਸੰਗੀਤ ਵਿੱਚ ਬੇਹੱਦ ਰੁਚੀ ਰੱਖਦੀ ਸੀ। ਉਹ ਅਕਸਰ ਸਕੂਲ ਕੰਪੀਟੀਸ਼ਨਸ ਵਿੱਚ ਭਾਗ ਲੈਂਦੀ ਸੀ। ਉਸਦੀ ਮੇਹਨਤ ਰੰਗ ਲਿਆਈ ਅਤੇ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ।