Sidhu Moose Wala: ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗੀਤ ਨਿੰਜਾ ਨਹੀਂ ਕਰਨਾ ਚਾਹੁੰਦਾ ਰਿਲੀਜ਼, ਖੁਲਾਸਾ ਕਰ ਦੱਸੀ ਵੱਡੀ ਵਜ੍ਹਾ
Ninja On Sidhu Moose Wala Song: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਰਹੂਮ ਗਾਇਕ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਸ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ
Ninja On Sidhu Moose Wala Song: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਰਹੂਮ ਗਾਇਕ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਸ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਅਕਸਰ ਮਰਹੂਮ ਗਾਇਕ ਨਾਲ ਜੁੜੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਪੰਜਾਬੀ ਗਾਇਕ ਨਿੰਜਾ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
View this post on Instagram
ਦਰਅਸਲ, ਪੰਜਾਬੀ ਗਾਇਕ ਨਿੰਜਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੇ ਰਿਕਾਰਡ ਕੀਤੇ ਗੀਤਾਂ ਦਾ ਖੁਲਾਸਾ ਕੀਤਾ ਹੈ। ਜਦਕਿ ਕਲਾਕਾਰ ਵੱਲੋਂ ਉਨ੍ਹਾਂ ਰਿਕਾਰਡ ਕੀਤੇ ਗਏ ਗੀਤਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ। ਆਖਿਰ ਅਜਿਹਾ ਕਿਉਂ ਹੈ? ਇਸ ਬਾਰੇ ਨਿੰਜਾ ਨੇ ਹਾਲ ਹੀ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ। ਇਸ ਗੱਲ ਦਾ ਖੁਲਾਸਾ ਕਰ ਨਿੰਜਾ ਨੇ ਦੱਸਿਆ ਕਿ ਅਸੀ ਕਰੰਟ ਮੋਹਾਲੀ ਮਿਲੇ... ਅਸੀ ਉਸ ਸਮੇਂ ਸ਼ਾਮ ਨੂੰ ਸਟੂਡੀਓ ਗਏ ਆ 9 ਵਜੇ... ਅਸੀ 10 ਗਾਣਿਆ ਦੀ ਈਪੀ ਤਿਆਰ ਕਰ ਲਈ ਸੀ। ਮੈਂ ਜਦੋਂ ਹੁਣ ਈਪੀ ਸੁਣਦਾ ਤਾਂ ਮੇਰਾ ਦਿਲ ਨਈ ਕਰਦਾ ਕਿ ਕਿਵੇਂ ਉਸ ਚੀਜ਼ ਨੂੰ ਕਰਾ। ਉਨ੍ਹਾਂ ਕਿਹਾ ਕਿ ਮੈਨੂੰ ਅਧੂਰਾਪਣ ਜਿਹਾ ਲੱਗਦਾ ਹੈ, ਕਿਉਂਕਿ ਹਰ ਚੀਜ਼ ਬਿਜਨੇਸ ਨਹੀਂ ਹੁੰਦੀ’। ਤੁਸੀ ਵੀ ਵੇਖੋ Sirf Panjabiyat ਉੱਪਰ ਸਾਂਝਾ ਕੀਤਾ ਗਿਆ ਇਹ ਵੀਡੀਓ...
ਕਾਬਿਲੇਗੌਰ ਹੈ ਕਿ ਗਾਇਕ ਨਿੰਜਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ‘ਸ਼ੇਰਾਂ ਦੇ ਸ਼ਿਕਾਰ’, ‘ਕੱਲਾ ਚੰਗਾ’, ‘ਆਦਤ’, ‘ਰੋਈ ਨਾ’, ‘ਜਿੰਨੇ ਸਾਹ’ ਸਣੇ ਕਈ ਗੀਤ ਸ਼ਾਮਿਲ ਹਨ। ਕਲਾਕਾਰ ਵੱਲੋਂ ਗਾਏ ਹਰ ਗਾਣੇ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਨਿੰਜਾ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਚੁੱਕੇ ਹਨ। ਦੱਸ ਦੇਈਏ ਕਿ ਬਹੁਤ ਜਲਦ ਨਿੰਜਾ ਫਿਲਮ ਰਾਜਾ ਰਾਣੀ ਵਿੱਚ ਦਿਖਾਈ ਦੇਣਗੇ। ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।