ਰੈਪਰ ਬਾਦਸ਼ਾਹ ਤੇ ਪੰਜਾਬ ਦੀ ਕੈਟਰੀਨਾ ਕੈਫ ਦਾ ਗੀਤ 'Fly' ਰਿਲੀਜ਼
ਰੈਪਰ ਬਾਦਸ਼ਾਹ ਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦਾ ਗੀਤ 'Fly' ਰਿਲੀਜ਼ ਹੋ ਗਿਆ ਹੈ।
ਚੰਡੀਗੜ੍ਹ: ਰੈਪਰ ਬਾਦਸ਼ਾਹ ਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦਾ ਗੀਤ 'Fly' ਰਿਲੀਜ਼ ਹੋ ਗਿਆ ਹੈ। ਦੋਵਾਂ ਦੇ ਇਸ ਗੀਤ ਦਾ ਇੰਤਜ਼ਾਰ ਕਾਫੀ ਸਮੇਂ ਤੋਂ ਹੋ ਰਿਹਾ ਸੀ, ਸੋ ਫਾਈਨਲੀ ਦੋਵਾਂ ਦੀ ਪਹਿਲੀ ਕੋਲੈਬੋਰੇਸ਼ਨ ਸਭ ਦੇ ਸਾਹਮਣੇ ਆ ਚੁੱਕਾ ਹੈ। ਕਸ਼ਮੀਰ ਤੇ ਮਨਾਲੀ ਵਿੱਚ ਸ਼ੂਟ ਹੋਏ ਗੀਤ ਦਾ ਵੀਡੀਓ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਅਦਾਵਾਂ ਨਾਲ ਸਭ ਦਾ ਦਿਲ ਫਿਰ ਜਿੱਤ ਲਿਆ ਹੈ।
ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਦੋਵਾਂ ਨੇ ਗਾਣੇ ਸੰਬਧੀ ਜਾਣਕਾਰੀ ਸਾਂਝੀ ਕੀਤੀ ਹੈ। ਬਿੱਗ ਬੌਸ ਸੀਜ਼ਨ 13 ਦੀ ਫੇਮ ਸ਼ਹਿਨਾਜ਼ ਗਿੱਲ ਨੂੰ ਅੱਜ ਦੇ ਸਮੇਂ 'ਚ ਕੰਮ ਦੀ ਘਾਟ ਨਹੀਂ ਹੈ। ਕੁਝ ਦਿਨ ਪਹਿਲਾ ਫਿਲਮ 'ਹੌਂਸਲਾ ਰੱਖ' ਦਾ ਐਲਾਨ ਹੋਇਆ ਸੀ ਜਿਸ ਵਿੱਚ ਦਿਲਜੀਤ ਦੋਸਾਂਝ ਨਾਲ ਸ਼ਹਿਨਾਜ਼ ਗਿੱਲ ਨੂੰ ਕਾਸਟ ਕੀਤਾ ਗਿਆ।
ਇਸ ਫਿਲਮ ਦਾ ਸ਼ੂਟ ਕੈਨੇਡਾ ਵਿੱਚ ਕੀਤਾ ਜਾਵੇਗਾ। ਦੂਜੇ ਪਾਸੇ ਬਾਦਸ਼ਾਹ ਵਰਗੇ ਕਲਾਕਾਰ ਦੇ ਨਾਲ ਕੰਮ ਕਰ ਸ਼ਹਿਨਾਜ਼ ਗਿੱਲ ਮੌਡਲਿੰਗ ਤੇ ਐਕਟਿੰਗ ਦੀ ਦੁਨੀਆਂ 'ਚ ਬੁਲੰਦੀਆਂ ਹਾਸਲ ਕਰ ਰਹੀ ਹੈ। ਫਿਲਹਾਲ ਬਾਦਸ਼ਾਹ ਤੇ ਸ਼ਹਿਨਾਜ਼ ਆਪਣੇ ਰੋਮਾਂਟਿਕ ਗੀਤ 'Fly' ਕਾਰਨ ਕਾਫੀ ਚਰਚਾ 'ਚ ਹੈ।
ਇਹ ਵੀ ਪੜ੍ਹੋ: ਲਵ ਮੈਰਿਜ ਦੇ ਚੱਕਰ ’ਚ 4 ਮੁੰਡਿਆਂ ਨਾਲ ਘਰੋਂ ਭੱਜੀ ਕੁੜੀ, ਵਿਆਹ ਨੂੰ ਲੈ ਕੇ ਪਿਆ ਪੁਆੜਾ, ਫਿਰ ਇੰਝ ਕੀਤਾ ਫ਼ੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904