Neeru Bajwa: ਨੀਰੂ ਬਾਜਵਾ-ਸਤਿੰਦਰ ਸਰਤਾਜ ਦਾ ਸਿਨੇਮਾਘਰਾਂ 'ਚ ਚੱਲਿਆ ਸਿੱਕਾ, 'ਸ਼ਿੰਦਾ-ਸ਼ੀਰੋ' ਬਣ ਕਮਾਏ 1.29 ਕਰੋੜ
Neeru Bajwa-Satinder Sartaaj Box Office Collection: ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ ਫਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ।
Neeru Bajwa-Satinder Sartaaj Shayar Box Office Collection: ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ ਫਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਨੇ ਸਿਨੇਮਾਘਰਾਂ ‘ਚ ਰਿਲੀਜ਼ ਹੁੰਦੇ ਹੀ ਕਮਾਲ ਕਰ ਦਿੱਤਾ। ਦੋਵਾਂ ਕਲਾਕਾਰਾਂ ਦੀ ਜੋੜੀ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਕਲੈਕਸ਼ਨ ਕੀਤਾ ਹੈ।
ਦਰਅਸਲ, ਅਦਾਕਾਰਾ ਨੀਰੂ ਬਾਜਵਾ ਵੱਲੋਂ ਫਿਲਮ ਦੇ ਪਹਿਲੇ ਦਿਨ ਦਾ ਕਲੈਕਸ਼ਨ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ਧੰਨਵਾਦ # ਦਰਸ਼ਕੋਂ ❤️🫶 ਅਸੀਂ ਤੁਹਾਨੂੰ ਪਿਆਰ ਕਰਦੇ ਹਾਂ... #Shayar! ਸਿਨੇਮਾਘਰਾਂ 'ਚ... ਦੱਸ ਦੇਈਏ ਕਿ ਇਸ ਫਿਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 1.29 ਕਰੋੜ ਦਾ ਕਲੈਕਸ਼ਨ ਕੀਤਾ। ਇਸ ਫਿਲਮ ਨੂੰ ਸਿਰਫ ਦਰਸ਼ਕਾਂ ਵੱਲੋਂ ਹੀ ਨਹੀਂ ਸਗੋਂ ਪੰਜਾਬੀ ਸਿਤਾਰਿਆਂ ਵੱਲੋਂ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸ਼ਾਇਰ ਫਿਲਮ ਦਾ ਦੁਨੀਆ ਭਰ 'ਚ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਫਿਲਹਾਲ 19 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਦਾ ਹੁਣ ਦਰਸ਼ਕ ਨਜ਼ਾਰਾ ਲੈ ਰਹੇ ਹਨ। ਇਸ ਤੋਂ ਪਹਿਲਾਂ ਨੀਰੂ ਤੇ ਸਰਤਾਜ ਨੂੰ ਫਿਲਮ 'ਕਲੀ ਜੋਟਾ' 'ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਗਿਆ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲਿਆ ਸੀ। ਫਿਲਹਾਲ ਨੀਰੂ ਤੇ ਸਰਤਾਜ ਦੀ ਜੋੜੀ 'ਸ਼ਾਇਰ' ਫਿਲਮ 'ਚ ਵੀ ਕਮਾਲ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਦੋਵਾਂ ਦੇ ਖੂਬਸੂਰਤ ਅੰਦਾਜ਼ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਫਿਲਮ ਦੀ ਸਟੋਰੀ ਹੀ ਨਹੀਂ ਸਗੋਂ ਗੀਤਾਂ ਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ।
Read More: Salman Khan: ਸਲਮਾਨ ਖਾਨ ਦੇ ਘਰ ਗੋਲੀਬਾਰੀ 'ਚ ਲਾਰੇਂਸ ਬਿਸ਼ਨੋਈ ਸਣੇ ਛੋਟਾ ਭਰਾ ਬਣੇ 'ਵਾਂਟੇਡ ਦੋਸ਼ੀ', ਹਿਰਾਸਤ 'ਚ ਲੈ ਸਕਦੀ ਮੁੰਬਈ ਪੁਲਿਸ
Read More: Singer Singga: ਗਾਇਕ ਸਿੰਗਾ ਨੇ ਪੰਜਾਬੀ ਇੰਡਸਟਰੀ ਦੀਆਂ ਔਰਤਾਂ ਬਾਰੇ ਕਹੀ ਘਟੀਆ ਗੱਲ, ਪੋਸਟ ਵੇਖ ਉੱਡ ਜਾਣਗੇ ਹੋਸ਼