(Source: ECI/ABP News)
Shehnaaz-Guru Randhawa: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਆਊਟ, ਗਾਇਕਾ ਨੇ ਪੋਸਟ 'ਚ ਦਿਲ ਦੀ ਗੱਲ ਖੋਲ੍ਹੀ
Shehnaaz Gill and Guru Randhawa New Song Sunrise Poster: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ
![Shehnaaz-Guru Randhawa: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਆਊਟ, ਗਾਇਕਾ ਨੇ ਪੋਸਟ 'ਚ ਦਿਲ ਦੀ ਗੱਲ ਖੋਲ੍ਹੀ Shehnaaz Gill and Guru Randhawa New Song Sunrise poster On Know his Relationship status Shehnaaz-Guru Randhawa: ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਆਊਟ, ਗਾਇਕਾ ਨੇ ਪੋਸਟ 'ਚ ਦਿਲ ਦੀ ਗੱਲ ਖੋਲ੍ਹੀ](https://feeds.abplive.com/onecms/images/uploaded-images/2024/01/03/acd6d148c89d20563792dea68a08e73f1704248768795709_original.jpg?impolicy=abp_cdn&imwidth=1200&height=675)
Shehnaaz Gill and Guru Randhawa New Song Sunrise Poster: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਆਪਣੀ ਦੋਸਤੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਗੀਤਾਂ ਤੋਂ ਇਲਾਵਾ ਵੀ ਇਕੱਠੇ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਤੋਂ ਬਾਅਦ ਗੁਰੂ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਇਸ ਵਿਚਾਲੇ ਇਸ ਜੋੜੇ ਦਾ ਇੱਕ ਹੋਰ ਗੀਤ ਸਨਰਾਈਜ਼ ਚਰਚਾ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ ਦਾ ਵੀਡੀਓ ਜਲਦ ਹੀ ਰਿਲੀਜ਼ ਹੋਣ ਵਾਲਾ ਹੈ, ਇਸ ਤੋਂ ਪਹਿਲਾਂ ਸ਼ਹਿਨਾਜ਼ ਅਤੇ ਗੁਰੂ ਵੱਲੋਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹਿਨਾਜ਼ ਵੱਲ਼ੋਂ ਗੀਤ ਦਾ ਖੂਬਸੂਰਤ ਰੋਮਾਂਟਿਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਅਦਾਕਾਰਾ ਨੇ ਜੋ ਕੈਪਸ਼ਨ ਦਿੱਤਾ ਹੈ, ਉਸ ਵਿੱਚ ਉਸਦੇ ਪਿਆਰ ਦੀ ਝਲਕ ਵੀ ਵਿਖਾਈ ਦੇ ਰਹੀ ਹੈ। ਦਰਅਸਲ, ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, ਇਹ ਸਿਰਫ਼ ਇੱਕ ਗੀਤ ਨਹੀਂ ਹੈ, ਇਹ ਇੱਕ ਖ਼ੂਬਸੂਰਤ ਅਹਿਸਾਸ ਹੈ ♥️♥️। ਸਾਰਿਆਂ ਦਾ ਧੰਨਵਾਦ, ਸਾਨੂੰ ਪਿਆਰ ਕਰਨ ਲਈ... ਮੂਨਰਾਈਜ਼ ਦੇ ਬਾਅਦ, ਹਮੇਸ਼ਾ ਇੱਕ ਸਨਰਾਈਜ਼ ਹੈ #Sunrise! @gururandhawa ਪੂਰੀ ਵੀਡੀਓ 8 ਜਨਵਰੀ 2024 ਨੂੰ ਆਊਟ ਹੋਏਗੀ…ਨਵੇਂ ਸਾਲ ਦੀਆਂ ਮੁਬਾਰਕਾਂ।☀️🌙
View this post on Instagram
ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਗੁਰੂ ਆਪਣੇ ਗੀਤਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲਾਂਕਿ ਦੋਵਾਂ ਦੀ ਰੋਮਾਂਟਿਕ ਕੈਮਿਸਟ੍ਰੀ ਨੂੰ ਵੇਖ ਪ੍ਰਸ਼ੰਸਕ ਵੀ ਬੇਹੱਦ ਖੁਸ਼ ਹੁੰਦੇ ਹਨ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਜਦੋਂਕਿ ਕੁਝ ਪ੍ਰਸ਼ੰਸਕਾਂ ਨੂੰ ਇਹ ਜੋੜਾ ਕੁਝ ਖਾਸ ਪਸੰਦ ਨਹੀਂ ਆ ਰਿਹਾ। ਫਿਲਹਾਲ ਦੋਵਾਂ ਦਾ ਰਿਸ਼ਤਾ ਆਉਣ ਵਾਲੇ ਸਮੇਂ ਵਿੱਚ ਕੀ ਮੋੜ ਲੈਂਦਾ ਹੈ, ਇਹ ਵੇਖਣਾ ਦਿਲਚਸਪ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)