ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਲੋਕਾਂ ਨੂੰ ਅਪੀਲ, ਸੋਸ਼ਲ ਮੀਡੀਆ `ਤੇ ਪੋਸਟ ਪਾ ਕਿਹਾ ਸਿਰਫ਼ ਐਤਵਾਰ ਨੂੰ ਮਿਲ ਸਕਦੇ ਹਾਂ
ਸਿੱਧੂ ਮੂਸੇਵਾਲਾ (Sidhu Moose Wala) ਦੇ ਇੰਸਟਾਗ੍ਰਾਮ ਪੇਜ `ਤੇ ਪਰਿਵਾਰ ਵੱਲੋਂ ਇੱਕ ਪੋਸਟ ਪਾਇਆ ਗਿਆ ਹੈ। ਜਿਸ ਵਿੱਚ ਲਿਖਿਆ ਗਿਆ ਹੈ, "ਜੇ ਕੋਈ ਸਿੱਧੂ ਦੇ ਮਾਪਿਆਂ ਨੂੰ ਅਫ਼ਸੋਸ ਲਈ ਮਿਲਣਾ ਚਾਹੁੰਦਾ ਹੈ। ਉਹ ਸਿਰਫ਼ ਐਤਵਾਰ ਦੇ ਦਿਨ ਹੀ ਮਿਲੇ
Sidhu Moose Wala: ਸਿੱਧੂ ਮੂਸੇਵਾਲਾ ਦੀ ਅਚਾਨਕ ਮੌਤ ਨੇ ਦੇਸ਼ ਦੁਨੀਆ `ਚ ਵੱਸਦੇ ਉਨ੍ਹਾਂ ਦੇ ਫ਼ੈਨਜ਼ ਨੂੰ ਗ਼ਮਜ਼ਦਾ ਕੀਤਾ ਹੈ। ਹਾਲੇ ਤੱਕ ਵੀ ਇਹ ਯਕੀਨ ਕਰ ਪਾਉਣਾ ਮੁਸ਼ਕਲ ਹੈ ਕਿ ਮੂਸੇਵਾਲਾ ਹੁਣ ਸਾਡੇ ਦਰਮਿਆਨ ਨਹੀਂ ਰਹੇ। ਇਸ ਦਰਮਿਆਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਘਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਹਰ ਕੋਈ ਆਪਣੇ ਚਹੇਤੇ ਸਟਾਰ ਦੀ ਮੌਤ ਦਾ ਦੁੱਖ ਉਨ੍ਹਾਂ ਦੇ ਮਾਪਿਆਂ ਨਾਲ ਸਾਂਝਾ ਕਰਨ ਸਿੱਧੂ ਦੇ ਘਰ ਜਾ ਰਿਹਾ ਹੈ।
ਇਸ ਸਭ ਦੇ ਵਿਚਾਲੇ ਹੁਣ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ `ਤੇ ਪਰਿਵਾਰ ਵੱਲੋਂ ਇੱਕ ਪੋਸਟ ਪਾਇਆ ਗਿਆ ਹੈ। ਜਿਸ ਵਿੱਚ ਲਿਖਿਆ ਗਿਆ ਹੈ, "ਜੇ ਕੋਈ ਸਿੱਧੂ ਦੇ ਮਾਪਿਆਂ ਨੂੰ ਅਫ਼ਸੋਸ ਲਈ ਮਿਲਣਾ ਚਾਹੁੰਦਾ ਹੈ। ਉਹ ਸਿਰਫ਼ ਐਤਵਾਰ ਦੇ ਦਿਨ ਹੀ ਮਿਲੇ, ਕਿਉਂਕਿ ਸਿੱਧੂ ਦੇ ਮਾਪਿਆਂ ਨੂੰ ਅਰਾਮ ਤੇ ਸਮੇਂ ਦੀ ਲੋੜ ਹੈ, ਤਾਂ ਕਿ ਉਹ ਆਪਣੇ ਬੱਚੇ ਦੀ ਮੌਤ ਦੇ ਗ਼ਮ ਤੋਂ ਉੱਭਰ ਸਕਣ।
ਉਨ੍ਹਾਂ ਦੀ ਇਸ ਪੋਸਟ `ਤੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਐਮੀ ਵਿਰਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ `ਚ ਇਸ ਪੋਸਟ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਯਾਦ `ਚ ਉਨ੍ਹਾਂ ਦਾ ਵੀਡੀਓ ਵੀ ਸਟੋਰੀ `ਚ ਪਾਇਆ।
ਕਾਬਿਲੇਗ਼ੌਰ ਹੈ ਕਿ 29 ਮਈ 2022 ਨੂੰ ਸ਼ੁੱਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।