(Source: ECI/ABP News)
Weather Report: ਪੰਜਾਬ ਨੂੰ ਮਿਲੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਦੀ ਭਵਿੱਭਬਾਣੀ, ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ
Rainfall In Punjab: ਦਸ ਦਈਏ ਕਿ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਰੋਪੜ, ਜਲੰਧਰ ਸਮੇਤ ਹੋਰ ਕਈ ਸ਼ਹਿਰਾਂ `ਚ ਮੀਂਹ ਪੂਰੀ ਰਾਤ ਪੈਂਦਾ ਰਿਹਾ, ਜਿਸ ਤੋਂ ਬਾਅਦ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ।
![Weather Report: ਪੰਜਾਬ ਨੂੰ ਮਿਲੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਦੀ ਭਵਿੱਭਬਾਣੀ, ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ weather report punjab gets relief from heat wave meteorological department forecast rain likely for full day today Weather Report: ਪੰਜਾਬ ਨੂੰ ਮਿਲੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਦੀ ਭਵਿੱਭਬਾਣੀ, ਅੱਜ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ](https://feeds.abplive.com/onecms/images/uploaded-images/2022/06/21/7c8df855e41406485d8e946bdda255bd_original.jpg?impolicy=abp_cdn&imwidth=1200&height=675)
ਉੱਤਰ ਭਾਰਤ ਦੇ ਕਈ ਸੂਬਿਆਂ `ਚ ਬੇਮੌਸਮੀ ਬਰਸਾਤ ਨੇ ਗਰਮੀ ਤੋਂ ਰਾਹਤ ਦਿਤੀ ਹੈ। ਗੱਲ ਪੰਜਾਬ ਦੀ ਕੀਤੀ ਜਾਏ ਤਾਂ ਇੱਥੇ ਕਈ ਇਲਾਕਿਆਂ `ਚ ਸੋਮਵਾਰ ਦੀ ਪੂਰੀ ਬੱਦਲ ਗਰਜਦੇ ਰਹੇ ਅਤੇ ਤੇਜ਼ ਬਰਸਾਤ ਹੁੰਦੀ ਰਹੀ, ਜਿਸ ਤੋਂ ਬਾਅਦ ਤਪਦੀ ਹੋਈ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ।
ਦਸ ਦਈਏ ਕਿ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਰੋਪੜ, ਜਲੰਧਰ ਸਮੇਤ ਹੋਰ ਕਈ ਸ਼ਹਿਰਾਂ `ਚ ਮੀਂਹ ਪੂਰੀ ਰਾਤ ਪੈਂਦਾ ਰਿਹਾ, ਜਿਸ ਤੋਂ ਬਾਅਦ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ।
ਇਸ ਦੇ ਨਾਲ ਮੌਸਮ ਵਿਭਾਗ ਨੇ ਪੰਜਾਬ `ਚ ਯੈੱਲੋ ਅਲਰਟ ਜਾਰੀ ਕਰ ਦਿਤਾ ਹੈ। ਜਿਸ ਦਾ ਮਤਲਬ ਹੈ ਕਿ ਅੱਜ ਯਾਨਿ ਮੰਗਲਵਾਰ ਨੂੰ ਵੀ ਪੰਜਾਬ `ਚ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਪਮਾਨ `ਚ ਭਾਰੀ ਗਿਰਾਵਟ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ-ਮੰਗਲਵਾਰ ਦੀ ਪੂਰੀ ਰਾਤ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ `ਚ ਮੀਂਹ ਪੈਂਦਾ ਰਿਹਾ. ਜਿਸ ਕਰਕੇ ਤਾਪਮਾਨ `ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਸ ਦਈਏ ਕਿ ਪਿਛਲੇ ਦਿਨੀਂ ਤਾਪਮਾਨ ਜਿੱਥੇ 45 ਡਿਗਰੀ ਦੇ ਕਰੀਬ ਚੱਲ ਰਿਹਾ ਸੀ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ ਹੁਣ 26-27 ਡਿਗਰੀ ਤੇ ਆ ਗਿਆ ਹੈ। ਮੰਗਲਵਾਰ ਦੀ ਗੱਲ ਕੀਤੀ ਜਾਏ ਤਾਂ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਪੰਜਾਬ `ਚ ਤਾਪਮਾਨ 21 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ।
25 ਜੂਨ ਤੋਂ ਪੰਜਾਬ `ਚ ਦਸਤਕ ਦੇ ਸਕਦਾ ਹੈ ਮਾਨਸੂਨ
ਮੌਸਮ ਵਿਭਾਗ ਦੇ ਮੁਤਾਬਕ ਇਹ ਪ੍ਰੀ ਮਾਨਸੂਨ ਯਾਨਿ ਬੇਮੌਸਮੀ ਬਰਸਾਤ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ `ਚ 25 ਜੂਨ ਤੋਂ ਮਾਨਸੂਨ ਦਸਤਕ ਦੇ ਸਕਦਾ ਹੈ। 25 ਜੂਨ ਤੋਂ 5 ਜੁਲਾਈ ਦੇ ਵਿਚਾਲੇ ਮਾਨਸੂਨ ਦੇ ਪੰਜਾਬ `ਚ ਪੂਰੀ ਤਰ੍ਹਾਂ ਸਰਗਰਮ ਰਹਿਣ ਦੀ ਸੰਭਾਵਨਾ ਹੈ।
ਹਰਿਆਣਾ ਨਾਲ ਲੱਗਦੇ ਇਲਾਕਿਆਂ `ਚ ਦੇਰੀ ਨਾਲ ਪਹੁੰਚ ਸਕਦਾ ਹੈ ਮਾਨਸੂਨ
ਮੌਸਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਹੜੇ ਇਲਾਕੇ ਹਰਿਆਣਾ ਨਾਲ ਲਗਦੇ ਹਨ, ਉਥੇ ਮਾਨਸੂਨ 30 ਜੂਨ ਨੂੰ ਦਸਤਕ ਦੇ ਸਕਦਾ ਹੈ। ਜਦਕਿ ਬਾਰਡਰ ਏਰੀਆ ਯਾਨਿ ਸਰਹੱਦੀ ਇਲਾਕਿਆਂ `ਚ ਮਾਨਸੂਨ ਇਸ ਤੋਂ ਵੀ ਲੇਟ ਪਹੁੰਚੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)