Sidhu Moose Wala: ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਜੰਗ ਲੜ ਰਹੇ ਪਿਤਾ ਬਲਕੌਰ, ਜਲੰਧਰ 'ਚ ਬੋਲੇ- ਸਾਨੂੰ ਸੜਕਾਂ 'ਤੇ ਆਉਣ ਦਾ ਸ਼ੌਕ ਨਹੀਂ, ਪਰ...
Balkaur singh in Jalandhar: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਇਨਸਾਫ ਦੀ ਜੰਗ ਲੜ ਰਹੇ ਹਨ।ਹਾਲ ਹੀ ਵਿੱਚ ਬਲਕੌਰ ਸਿੰਘ ਪਤਨੀ ਚਰਨ ਕੌਰ ਅਤੇ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨਾਲ ...
Balkaur singh in Jalandhar: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਇਨਸਾਫ ਦੀ ਜੰਗ ਲੜ ਰਹੇ ਹਨ।ਹਾਲ ਹੀ ਵਿੱਚ ਬਲਕੌਰ ਸਿੰਘ ਪਤਨੀ ਚਰਨ ਕੌਰ ਅਤੇ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨਾਲ ਮਿਲ ਜਲੰਧਰ ਮਾਰਚ ਕੀਤਾ। ਦੱਸ ਦੇਈਏ ਕਿ ਮਰਹੂਮ ਗਾਇਕ ਦਾ ਪਰਿਵਾਰ ਸ਼ਨੀਵਾਰ ਨੂੰ ਜਲੰਧਰ ਦੇ ਲਤੀਫ ਪੁਰਾ ਪਹੁੰਚਿਆ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟੁੱਟੇ-ਭੱਜੇ ਘਰਾਂ 'ਚ ਬੈਠੇ ਲੋਕਾਂ ਨਾਲ ਮਿਲ ਕੇ 'ਆਪ' ਸਰਕਾਰ ਨੂੰ ਕੋਸਿਆ।
View this post on Instagram
ਬਲਕੌਰ ਸਿੰਘ ਨੇ ਕਿਹਾ ਕਿ ਕਿਸੇ ਦੀ ਛੱਤ ਖੋਹ ਲਈ ਹੈ ਤੇ ਕਿਸੇ ਦਾ ਸਹਾਰਾ, ਇਨ੍ਹਾਂ ਦਿੱਲੀ ਵਾਲਿਆਂ 'ਤੇ ਮੁੜ ਭਰੋਸਾ ਨਾ ਕਰੋ। ਅਸੀਂ ਸੜਕਾਂ 'ਤੇ ਆਉਣ ਦੇ ਸ਼ੌਕੀਨ ਨਹੀਂ ਪਰ ਜਲੰਧਰ 'ਚ ਸੜਕਾਂ 'ਤੇ ਆ ਗਏ ਹਾਂ। ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਆਪਣਾ ਪੁੱਤਰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਹਾਂ ਤਾਂ ਪੁੱਤਰ ਪੁੱਛਦਾ ਹੈ ਕਿ ਅੱਜ ਉਹ ਇਨਸਾਫ਼ ਲਈ ਕਿੰਨੇ ਅਫ਼ਸਰਾਂ ਤੇ ਮੰਤਰੀਆਂ ਨੂੰ ਮਿਲਿਆ ਹੈ, ਜਦੋਂ ਕਿ ਪੁੱਤ ਦੇ ਸਰੀਰ 'ਤੇ ਗੋਲੀਆਂ ਅਤੇ ਖੂਨ ਵਹਿ ਰਿਹਾ ਦੇਖ ਕੇ ਮਾਂ ਦੀ ਨੀਂਦ ਉੱਡ ਜਾਂਦੀ ਹੈ।
View this post on Instagram
ਦੱਸ ਦੇਈਏ ਕਿ ਇਸ ਦੌਰਾਨ ਭਾਰੀ ਗਿਣਤੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਸ਼ਾਮਲ ਹੋਏ। ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਸਿੱਧੂ ਮਸੇਵਾਲਾ ਨੂੰ 29 ਮਈ ਨੂੰ ਪਿੰਡ ਮੂਸਾ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕਲਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਜੰਗ ਲੜ ਰਿਹਾ ਹੈ। ਇਸ ਲੜਾਈ ਵਿੱਚ ਮਰਹੂਮ ਗਾਇਕ ਦਾ ਪਰਿਵਾਰ ਹੀ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸ਼ਕ ਵੀ ਨਾਲ ਖੜੇ ਹਨ। ਜੋ ਕਿ ਇਨ੍ਹਾਂ ਸਾਹਮਣੇ ਆਈਆਂ ਵੀਡੀਓਜ਼ ਨੂੰ ਦੇਖ ਸਾਫ ਪਤਾ ਲੱਗਦਾ ਹੈ।