Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਅੱਖਾਂ ਫਿਰ ਹੋਈਆਂ ਨਮ, ਬੋਲੀ- ਮੈਂ ਤੁਹਾਨੂੰ ਲੱਭ ਰਹੀ ਹਾਂ ਸ਼ੁੱਭ ਪੁੱਤ...
Sidhu Moose Wala Mother Charan Kaur New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਹਰ ਦਿਨ ਦੇ ਨਾਲ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਮੂਸੇਵਾਲਾ ਨਾਲ ਜੁੜੇ ਵੀਡੀਓ ਸੋਸ਼ਲ ਮੀਡੀਆ ਉੱਪਰ ਜਿਸ ਤਰ੍ਹਾਂ
Sidhu Moose Wala Mother Charan Kaur New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਹਰ ਦਿਨ ਦੇ ਨਾਲ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਮੂਸੇਵਾਲਾ ਨਾਲ ਜੁੜੇ ਵੀਡੀਓ ਸੋਸ਼ਲ ਮੀਡੀਆ ਉੱਪਰ ਜਿਸ ਤਰ੍ਹਾਂ ਵਾਇਰਲ ਹੁੰਦੇ ਹਨ ਉਨ੍ਹਾਂ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਕਦੇ ਵੀ ਸੋਸ਼ਲ ਮੀਡੀਆ ਤੋਂ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚੋਂ ਸ਼ੁੱਭਦੀਪ ਦਾ ਨਾਂਅ ਨਹੀਂ ਮਿਟਾਇਆ ਜਾ ਸਕਦਾ। ਇਸ ਵਿਚਾਲੇ ਸਿੱਧੂ ਦੀ ਮਾਤਾ ਚਰਨ ਕੌਰ ਆਪਣੇ ਪੁੱਤਰ ਨੂੰ ਯਾਦ ਕਰ ਹਰ ਦਿਨ ਕੋਈ-ਨਾ-ਕੋਈ ਪੋਸਟ ਸਾਂਝੀ ਕਰਦੀ ਹੈ। ਜੋ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੀ ਹੈ। ਦੱਸ ਦੇਈਏ ਕਿ ਚਰਨ ਕੌਰ ਵੱਲੋਂ ਅਜਿਹੀ ਹੀ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ, ਜੋ ਚਰਚਾ ਵਿੱਚ ਆ ਗਈ ਹੈ।
View this post on Instagram
ਦਰਅਸਲ, ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰ ਨਮ ਅੱਖਾਂ ਨਾਲ ਪੋਸਟ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਤੁਹਾਡੀ ਉਡੀਕ 'ਚ ਤੁਹਾਡੀ ਮਾਂ ਜਿਸ ਨੂੰ ਤੁਸੀ ਰੱਬ ਕਹਿੰਦੇ ਸੀ... ਅੱਗੇ ਉਨ੍ਹਾਂ ਲਿਖਦੇ ਹੋਏ ਕਿਹਾ, ਅੱਜ ਇੱਕ ਸਾਲ ਦੋ ਮਹੀਨੇ ਹੋ ਗਏ ਆ ਪੁੱਤ, ਤੁਹਾਡੇ ਬਿਨਾਂ ਤੁਹਾਡਾ ਚੰਗਾ ਮਾੜਾ ਪੱਖ ਤੁਹਾਡੇ ਵਿਰੋਧੀਆਂ ਤੋਂ, ਤੇ ਤੁਹਾਡੇ ਚਾਉਣ ਵਾਲਿਆਂ ਤੋਂ ਸੁਣਦਿਆਂ ਨੂੰ, ਸ਼ੁੱਭ ਤੁਸੀਂ ਅਕਸਰ ਮੇਰੀ ਬੁੱਕਲ ਵਿੱਚ ਆ ਆਪਣੇ ਸਾਰੇ ਫ਼ਿਕਰ ਤੇ ਪ੍ਰੇਸ਼ਾਨੀਆਂ ਭੁੱਲ ਜਾਂਦੇ ਸੀ, ਤੇ ਸ਼ੁੱਭ ਅੱਜ ਮੈ ਤੁਹਾਡੇ ਬਿਨਾਂ ਤੁਹਾਡੇ ਬਾਰੇ ਜੋ ਵਿਰੋਧਤਾ ਵਾਲੇ ਬੋਲ ਤੁਹਾਡੇ ਵਿਰੋਧੀਆਂ ਦੁਆਰਾ ਕਹੇ ਜਾਦੇ ਨੇ ਉਹਨਾਂ ਬਾਰੇ ਕਿੰਨੀਆਂ ਸਲਾਹਾ ਤੇ ਗੱਲਾਂ ਕਰਨੀਆਂ ਨੇ, ਤੇ ਮੈਂ ਤੁਹਾਨੂੰ ਲੱਭ ਰਹੀ ਆ ਸ਼ੁੱਭ... ਤੁਹਾਡੇ ਬਿਨਾਂ ਮੇਰੇ ਅੰਦਰ ਜੋ ਬੇਬਸੀ ਤੇ ਬੇਚੈਨੀ ਦਾ ਯੁੱਧ ਛਿੜਿਆ ਐ ਪੁੱਤ ਓਹ ਮੈਨੂੰ ਤੁਹਾਡੇ ਨਾਂ ਹੋਣ ਦਾ ਸੱਚ ਕਬੂਲਣ ਨਹੀਂ ਦਿੰਦਾ ਤੁਹਾਡੇ ਮੁੜਣ ਦੀ ਉਡੀਕ ਦਾ ਦੀਪ ਮੈਂ ਕਦੇ ਨਹੀਂ ਬੁਝਾ ਸਕਦੀ ਸ਼ੁੱਭ ਹੋ ਸਕੇ ਤਾਂ ਘਰ,ਮੁੜ ਆਓ ਤੁਹਾਡੇ ਬਿਨਾਂ ਕਿਤੇ ਵੀ ਜੀ ਨਹੀ ਲਗਦਾ ਬੇਟਾ...
ਸਿੱਧੂ ਦੀ ਮਾਤਾ ਚਰਨ ਕੌਰ ਦੀ ਇਸ ਪੋਸਟ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਚਰਨ ਕੌਰ ਦਾ ਹੌਸਲ਼ਾਂ ਵਧਾ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿੰਨਾ ਰਵਾਏਗਾ ਸਿੱਧੂਆ, ਸੁਣ ਲੈ ਤੂੰ ਇਹ ਅਰਜ਼ ਵੇ ਮੇਰੀ, ਮੁੜਿਆ ਵਿੱਚ ਹਵੇਲੀ ਸਿੱਧੂਆ, ਉਡੀਕ ਦੀ ਐ ਮਾਂ ਵੇ ਤੇਰੀ, ਉਡੀਕ ਵਿੱਚ ਮਾਂ ਵੇ ਤੇਰੀ…