(Source: ECI/ABP News)
Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਜਨਮਦਿਨ ਅੱਜ, ਭਾਵੁਕ ਪੋਸਟ ਸਾਂਝੀ ਕਰ ਬੋਲੀ- 'ਮੈਂ ਤੁਹਾਨੂੰ ਕਮਰੇ 'ਚ ਬੈਠੀ ਉਡੀਕ ਰਹੀ'
Charan Kaur Birthday: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ।
![Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਜਨਮਦਿਨ ਅੱਜ, ਭਾਵੁਕ ਪੋਸਟ ਸਾਂਝੀ ਕਰ ਬੋਲੀ- 'ਮੈਂ ਤੁਹਾਨੂੰ ਕਮਰੇ 'ਚ ਬੈਠੀ ਉਡੀਕ ਰਹੀ' Sidhu Moose wala s mother Charan Kaur s birthday today shared an emotional post and said - I was waiting for you sitting in the room Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਜਨਮਦਿਨ ਅੱਜ, ਭਾਵੁਕ ਪੋਸਟ ਸਾਂਝੀ ਕਰ ਬੋਲੀ- 'ਮੈਂ ਤੁਹਾਨੂੰ ਕਮਰੇ 'ਚ ਬੈਠੀ ਉਡੀਕ ਰਹੀ'](https://feeds.abplive.com/onecms/images/uploaded-images/2023/05/15/8de451a186d9e88f5257399855766e8f1684127632179709_original.jpg?impolicy=abp_cdn&imwidth=1200&height=675)
Charan Kaur Birthday: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਅੱਜ ਦੇ ਦਿਨ ਮੂਸੇਵਾਲਾ ਦੀ ਮਾਂ ਆਪਣੇ ਪੁੱਤਰ ਸ਼ੁੱਭਦੀਪ ਨੂੰ ਬੇਹੱਦ ਯਾਦ ਕਰ ਰਹੀ ਹੈ। ਉਨ੍ਹਾਂ ਨੂੰ ਯਾਦ ਕਰਦੇ ਹੋਏ ਚਰਨ ਕੌਰ ਵੱਲੋਂ ਇੱਕ ਪਸੋਟ ਸਾਂਝੀ ਕੀਤੀ ਗਈ ਹੈ। ਤੁਸੀ ਵੀ ਵੇਖੋ ਇਹ ਪੋਸਟ...
View this post on Instagram
ਦਰਅਸਲ, ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇਸੰਟਾਗ੍ਰਾਮ ਉੱਪਰ ਪੋਸਟ ਸਾਝੀ ਕਰਦੇ ਹੋਏ ਲਿਖਿਆ, ਸ਼ੁੱਭ ਪਿਛਲੇ ਜਨਮ ਦਿਨ ਤੇ ਤੁਸੀਂ ਬੰਬੇ ਸੀ ਰਾਤੀ ਬਾਰਾਂ ਵਜੇ ਵਿਸ਼ ਕੀਤਾ ਸੀ ਪਰ ਇਸ ਵਾਰ ਮੈ ਉਡੀਕਦੀ ਰਹੀ ਤੁਸੀ ਮੈਨੂੰ ਵਿਸ਼ ਹੀ ਨੀ ਕੀਤਾ ਕੀ ਤੁਸੀ ਮੈਥੋਂ ਐਨੀ ਦੂਰ ਚਲੇ ਗਏ ਤੁਸੀ ਮੈਨੂੰ ਕਦੇ ਵੀ ਵਿਸ਼ ਨਹੀ ਕਰੋਂਗੇ ਨਹੀ ਪੁੱਤ ਐਦਾਂ ਨਾ ਕਰੋ ਸਾਡਾ ਨੀ ਸਰਦਾ ਤੁਹਾਡੇ ਬਿਨਾਂ ਵਾਪਿਸ ਆਜੋ ਸ਼ੁਭ ਰੱਬ ਦਾ ਵਾਸਤਾ...
ਇਸ ਪੋਸਟ ਨੂੰ ਦੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਹਨ। ਇਸ ਉੱਪਰ ਪ੍ਰਸ਼ੰਸਕ ਮਾਤਾ ਚਰਨ ਕੌਰ ਨੂੰ ਵਧਾਈ ਦੇਣ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਕੀ ਕਰੀਏ ਮਾਏ ਉਸ ਡਾਢੇ ਅੱਗੇ ਕਿਸਦਾ ਜ਼ੋਰ ਆ ਜੇ ਮੇਰਾ ਵੀਰ ਆ ਸਕਦਾ ਮੈਂ ਜਾਣ ਨੂੰ ਤਿਆਰ ਮਾਂ ਉਸ ਢਾਡੇ ਕੋਲ 💔🥺... ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਚਿੰਤਾ ਨਾ ਕਰ ਮਾਤਾ, ਅਸੀ ਸਾਰੇ ਤੁਹਾਡੇ ਨਾਲ ਹਮੇਸ਼ਾ ਰਹਾਂਗੇ... ਇਸ ਤੋਂ ਇਲਾਵਾ ਲੋਕ ਚਰਨ ਕੌਰ ਨੂੰ ਜਨਮਦਿਨ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ।
View this post on Instagram
ਦੱਸ ਦੇਈਏ ਕਿ ਬੀਤੇ ਦਿਨ ਵੀ ਮੂਸੇਵਾਲਾ ਦੀ ਮਾਤਾ ਵੱਲੋਂ ਪੁੱਤਰ ਨੂੰ ਯਾਦ ਕਰ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਲਿਖਿਆ, ਸ਼ੁੱਭ ਪੁੱਤ ਸਾਰੇ ਤੇਰੇ ਭਰਾ ਭੈਣਾਂ mother day ਦੀਆਂ ਵਧਾਈਆਂ ਦੇ ਕੇ ਇੱਕ ਟੁੱਟੀ ਹੋਈ ਮਾਂ ਦਾ ਹੌਸਲਾ ਵਧਾ ਕੇ ਅਪਣਾ ਫਰਜ ਅਦਾ ਕਰ ਰਹੇ ਹਨ ਜੋ ਹਰ ਇੱਕ ਧੀ ਪੁੱਤ ਦਾ ਫਰਜ ਵੀ ਬਣਦਾ ਹੈ ਇਸ ਪਿਆਰ ਸਦਕਾ ਹੀ ਮਾਂ ਹੌਸਲਾ ਮਜਬੂਤ ਬਣਦਾ ਹੈ ਸਾਰਿਆ ਦਾ ਧਨਵਾਦ ਐਨਾਂ ਪਿਆਰ ਦੇਣ ਲਈ ਪਰ ਸ਼ੁੱਭ ਤੇਰੇ ਬਿਨਾਂ ਸਭ ਕੁੱਝ ਅਧੂਰਾ ਜਾ ਲਗਦੈ 😭😭
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)