Kulwinder Dhillon: ਗਾਇਕ ਕੁਲਵਿੰਦਰ ਢਿੱਲੋਂ ਦੀਆਂ ਯਾਦਾਂ ਫਿਰ ਹੋਈਆਂ ਤਾਜ਼ਾ, ਪੁੱਤਰ ਅਰਮਾਨ ਦੇ ਗੀਤ 'ਜਾਣਾ ਨੀ ਸੀ ਚਾਹਿਦਾ' ਨੇ ਕੀਤਾ ਭਾਵੁਕ
Kulwinder Dhillon Son Armaan Singh Song: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਆਪਣੀ ਵੱਖਰੀ ਪਛਾਣ ਸੀ। ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ 'ਚ ਹੀ ਕਾਫੀ ਵੱਡਾ ਨਾਮ ਕਮਾ ਲਿਆ ਸੀ। ਪਰ ਉਹ ਬਹੁਤ ਹੀ ਛੋਟੀ ਉਮਰ
Kulwinder Dhillon Son Armaan Singh Song: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਆਪਣੀ ਵੱਖਰੀ ਪਛਾਣ ਸੀ। ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ 'ਚ ਹੀ ਕਾਫੀ ਵੱਡਾ ਨਾਮ ਕਮਾ ਲਿਆ ਸੀ। ਪਰ ਉਹ ਬਹੁਤ ਹੀ ਛੋਟੀ ਉਮਰ 'ਚ ਦੁਨੀਆ ਤੋਂ ਰੁਖਸਤ ਹੋ ਗਏ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਵਿਚਕਾਰ ਮਰਹੂਮ ਗਾਇਕ ਦੀਆਂ ਯਾਦਾਂ ਇੱਕ ਵਾਰ ਫਿਰ ਤੋਂ ਤਾਜ਼ਾ ਹੋ ਗਈਆਂ ਹਨ। ਦਰਅਸਲ, ਉਨ੍ਹਾਂ ਦਾ ਪੁੱਤਰ ਅਰਮਾਨ ਸਿੰਘ ਢਿੱਲੋਂ ਆਪਣੇ ਗੀਤ ਜਾਣਾ ਨੀ ਸੀ ਚਾਹਿਦਾ ਨੂੰ ਲੈ ਚਰਚਾ ਵਿੱਚ ਹੈ। ਇਸ ਗੀਤ ਰਾਹੀਂ ਅਰਮਾਨ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਨੂੰ ਯਾਦ ਕੀਤਾ ਹੈ। ਇਸ ਗੀਤ ਨੇ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਤੁਸੀ ਵੀ ਸੁਣੋ ਅਰਮਾਨ ਦਾ ਇਹ ਗੀਤ...
ਦੱਸ ਦੇਈਏ ਕਿ ਅਰਮਾਨ ਢਿੱਲੋਂ ਦਾ ਇਹ ਗੀਤ 18 ਮਾਰਚ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਅਰਮਾਨ ਨੇ ਆਪਣੇ ਪਿਤਾ ਲਈ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਲਿਖਿਆਂ ਸੀ। ਉਨ੍ਹਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪਿਓ ਪੁੱਤ ਦਾ ਰਿਸ਼ਤਾ ਕਦੇ ਬਿਆਨ ਨੀ ਹੋ ਸਕਦਾ... ਪਿਓ ਹੀ ਪੁੱਤ ਦਾ ਪਹਿਲਾ ਦੋਸਤ ਹੁੰਦਾ... ਪਿਓ ਹੀ ਪੁੱਤ ਨੂੰ ਜ਼ਿੰਦਗੀ ਸਿਖਾਉਂਦਾ... ਮੈਨੂੰ ਪਾਪਾ ਨਾਲ ਸਮਾਂ ਭਾਵੇ ਥੋੜਾ ਮਿਲਿਆ ਪਰ ਉਨ੍ਹਾਂ ਤੋਂ ਅੱਜ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਇਹ ਗੀਤ ਮੇਰੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਤੇ ਉਨ੍ਬਾਂ ਸਾਰਿਆਂ ਦੀ ਭਾਵਨਾ ਲਿਖੀ ਤੇ ਗਾਈ ਗਈ ਆ ਜਿਨ੍ਹਾਂ ਨੇ ਆਪਣਾ ਸਭ ਤੋਂ ਖਾਸ ਰਿਸ਼ਤਾ ਗਵਾ ਲਿਆ... ਜਾਣਾ ਨੀ ਸੀ ਚਾਹਿਦਾ...
View this post on Instagram
ਕਾਬਿਲੇਗ਼ੌਰ ਹੈ ਕਿ ਕੁਲਵਿੰਦਰ ਢਿੱਲੋਂ ਦਾ ਜਨਮ 6 ਜੂਨ 1975 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਗਾਇਕੀ ਦਾ ਕਰੀਅਰ 1998 'ਚ ਸ਼ੁਰੂ ਕੀਤਾ। ਆਪਣੇ 7 ਸਾਲਾਂ ਦੇ ਛੋਟੇ ਜਿਹੇ ਕਰੀਅਰ 'ਚ ਢਿੱਲੋਂ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਐਲਬਮਾਂ ਤੇ ਗੀਤ ਦਿੱਤੇ। ਕੁਲਵਿੰਦਰ ਢਿੱਲੋਂ 31 ਸਾਲ ਦੀ ਛੋਟੀ ਜਿਹੀ ਉਮਰ 'ਚ ਹੀ ਦੁਨੀਆ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਇੱਕ ਗਾਇਕ ਹੈ ਅਤੇ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਿਹਾ ਹੈ।