Sonam Bajwa: ਸੋਨਮ ਬਾਜਵਾ ਨੂੰ ਇਸ ਤਰ੍ਹਾਂ ਦੇ ਹਮਸਫ਼ਰ ਦੀ ਭਾਲ, ਅਦਾਕਾਰਾ ਨੇ ਦੱਸਿਆ ਕੀ-ਕੀ ਹੋਣੀ ਚਾਹੀਦੀ ਖਾਸੀਅਤ
Sonam Bajwa Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸੋਨਮ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਵੀ ਜਾਨ ਹੈ।...

Sonam Bajwa Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸੋਨਮ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਵੀ ਜਾਨ ਹੈ। ਉਨ੍ਹਾਂ ਦੀ ਪਾਪੁਲੈਰਿਟੀ ਕਿਸੀ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਸੋਨਮ ਬਾਜਨਾ ਆਪਣੀ ਅਪਕਮਿੰਗ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਸੁਰਖੀਆਂ ਵਿੱਚ ਹੈ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਇਸ ਵਿਚਕਾਰ ਹੀ ਸੋਨਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸੋਨਮ ਆਪਣੇ ਹਮਸਫ਼ਰ ਵਿੱਚ ਕਿਹੜੀ-ਕਿਹੜੀ ਖਾਸੀਅਤ ਹੋਣੀ ਚਾਹੀਦੀ ਹੈ, ਇਸ ਬਾਰੇ ਦੱਸ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਫੈਨ ਪੇਜ਼ ਤੋਂ ਵਾਇਰਲ ਹੋਈ ਇਸ ਵੀਡੀਓ ਵਿੱਚ ਸੋਨਮ ਇੱਕ ਇੰਟਰਵਿਊ ਦਿੰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵਿੱਚ ਤੁਸੀ ਗੁਰਨਾਮ ਭੁੱਲਰ ਨੂੰ ਵੀ ਦੇਖ ਸਕਦੇ ਹੋ। ਇਸ ਵੀਡੀਓ ਵਿੱਚ ਸੋਨਮ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਜੋ ਦੋਸਤਾਂ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਉਨ੍ਹਾਂ ਲਈ ਤਾਂ ਦੂਰੋਂ ਹੀ ਨਾਂ ਆ...ਮੈਂ ਤਾ ਕਦੇ ਵੀ ਇੰਦਾ ਦੇ ਮੁੰਡੇ ਨਾਲ ਐਡਜਸਟ ਨਹੀਂ ਕਰ ਸਕਦੀ... ਮੈਨੂੰ ਤੇ ਪੂਰਾ ਟਾਈਮ ਚਾਹੀਦਾ ਅਤੇ ਅਟੈਸ਼ਨ ਚਾਹੀਦੀ ਹੈ। ਉਹ ਮੈਨੂੰ ਤਰਜੀਹ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸ ਤੇ ਜਦੋਂ ਸੋਨਮ ਤੋਂ ਗੁਰਨਾਮ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੀ ਹੈ ਕਿ ਇਨ੍ਹਾਂ ਨੂੰ ਤਾਂ ਪੱਕੀ ਨਾ ਏ... ਇਹ ਸਾਰਾ ਟਾਈਮ ਆਪਣੇ ਦੋਸਤਾਂ ਨਾਲ ਸਪੈਂਡ ਕਰਦੇ ਹਨ। ਅੱਗੇ ਦੇਖੋ ਕੀ ਬੋਲੀ ਸੋਨਮ...
ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਬਹੁਤ ਜਲਦ ਫਿਲਮ ਕੈਰੀ ਆਨ ਜੱਟਾ 3 ਵਿੱਚ ਧਮਾਲ ਮਚਾਉਂਦੇ ਹੋਏ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਬੀਨੂੰ ਢਿੱਲੋਂ, ਗਿੱਪੀ ਗਰੇਵਾਲ ਤੋਂ ਇਲਾਵਾ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਉਣਗੇ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ ਦੀ ਇੱਕ ਹੋਰ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।






















