Diljit Dosanjh: ਦਿਲਜੀਤ ਦੋਸਾਂਝ-ਨਿਮਰਤ ਦੀ 'ਜੋੜੀ' ਨੇ ਵਿਸ਼ਵ ਭਰ 'ਚ ਪਹਿਲੇ ਹਫ਼ਤੇ ਕੀਤੀ 20 ਕਰੋੜ ਦੀ ਕਮਾਈ
Jodi Movie Box Office Collection: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਫਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ
Jodi Movie Box Office Collection: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਫਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਫਿਲਮ ਵਿੱਚ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ਇੱਕ ਹਫਤੇ ਵਿੱਚ ਫਿਲਮ ਨੇ ਦੁਨੀਆ ਭਰ ਵਿੱਚ 20 ਕਰੋੜ ਦੀ ਕਮਾਈ ਕਰ ਲਈ ਹੈ। ਇਸਦੀ ਜਾਣਕਾਰੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ।
View this post on Instagram
ਦਰਅਸਲ, ਫਿਲਮ ਜੋੜੀ ਦੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਇੱਕ ਪੋਸਟਰ ਸਾਂਝਾ ਕਰਕੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਪੋਸਟਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਜੋੜੀ ਪਹਿਲੇ ਹਫ਼ਤੇ... ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ …ਟੀਮ ਨੂੰ ਵਧਾਈਆਂ... ਧੰਨਵਾਦ ਸੱਜਣੋ ਤੁਹਾਡੇ ਪਿਆਰ ਅਤੇ ਸਪੋਰਟ ਲਈ... ਇਸਦੇ ਨਾਲ ਹੀ ਪੰਜਾਬੀ ਨਿਰਦੇਸ਼ਕ ਅਤੇ ਅਦਾਕਾਰ ਨੇ ਇਹ ਪੋਸਟ ਟੀਮ ਨੂੰ ਟੈਗ ਵੀ ਕੀਤੀ।
ਅੰਬਰਦੀਪ ਸਿੰਘ ਦੀ ਇਸ ਪੋਸਟ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਮੇਰੇ ਵੱਲੋਂ 150 ਵੀ ਵਿੱਚ ਪਾ ਲੈਣਾ ਬਾਈ ਅੱਜ ਸ਼ਾਮ ਨੂੰ ਦੇਖ ਆਵਾਂਗੇ। ਇੱਕ ਹੋਰ ਮੇ ਕਮੈਂਟ ਕਰ ਕਿਹਾ, ਸਰ ਮੇਰੇ ਵੀ ਐਡ ਕਰਲੋ ਫੁੱਲ ਫੈਮਿਲੀ ਦੇ ਨਾਲ ਅੱਜ ਦੇਖਣ ਜਾਉਂਗਾ।
ਇਸ ਪੋਸਟ ਉੱਪਰ ਪ੍ਰਸ਼ੰਸ਼ਕਾਂ ਦੇ ਕਮੈਂਟ ਦੇਖ ਇਹ ਸਾਫ ਹੋ ਗਿਆ ਹੈ ਕਿ ਫਿਲਮ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ। ਦਰਸ਼ਕਾ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ 20 ਕਰੋੜ ਤੋਂ ਵੀ ਵੱਧ ਦੀ ਕਮਾਈ ਕਰੇਗੀ। ਫਿਲਹਾਲ ਜੇਕਰ ਤੁਸੀ ਵੀ ਨਿਮਰਤ ਅਤੇ ਦਿਲਜੀਤ ਦੇ ਫੈਨ ਹੋ ਤਾਂ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਜਾ ਸਕਦੇ ਹੋ। ਇਹ ਨਾ ਸਿਰਫ ਤੁਹਾਨੂੰ ਹਸਾਏਗੀ ਸਗੋਂ ਭਾਵੁਕ ਵੀ ਕਰੇਗੀ।
Read More:- Diljit Dosanjh: ਦਿਲਜੀਤ ਦੋਸਾਂਝ ਦੇ ਫੈਨਜ਼ ਲਈ ਖੁਸ਼ਖਬਰੀ, 'ਜੋੜੀ' ਤੋਂ ਬਾਅਦ ਹੁਣ ਦੇਖ ਸਕਣਗੇ ਫਿਲਮ 'ਚਮਕੀਲਾ'