Neeru Bajwa: ਨੀਰੂ ਬਾਜਵਾ-ਦਿਲਜੀਤ ਦੋਸਾਂਝ ਨੇ 'ਜੱਟ ਐਂਡ ਜੁਲੀਅਟ 3' ਦਾ ਪਹਿਲਾ ਸ਼ੈਡਿਊਲ ਕੀਤਾ ਪੂਰਾ, ਅਦਾਕਾਰਾ ਨੇ ਦਿਖਾਈ ਖੂਬਸੂਰਤ ਝਲਕ
Jatt and Juliet 3 Wrap up: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਨੀਰੂ ਨੇ ਹਾਲ ਹੀ 'ਚ ਫਿਲਮ 'ਸ਼ਾਇਰ' ਦੀ ਸ਼ੂਟਿੰਗ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਫਿਲਮ 'ਜੱਟ ਐਂਡ ਜੁਲੀਅਟ 3' ਦੀ ਸ਼ੂਟਿੰਗ ਖਤਮ ਕੀਤੀ

Jatt and Juliet 3 Wrap up: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਨੀਰੂ ਨੇ ਹਾਲ ਹੀ 'ਚ ਫਿਲਮ 'ਸ਼ਾਇਰ' ਦੀ ਸ਼ੂਟਿੰਗ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਫਿਲਮ 'ਜੱਟ ਐਂਡ ਜੁਲੀਅਟ 3' ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਇਸ ਫਿਲਮ ਵਿੱਚ ਜੈਸਮੀਨ ਬਾਜਵਾ ਵੀ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਏਗੀ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਨੀਰੂ ਨੇ ਸੈੱਟ ਤੋਂ ਖਾਸ ਝਲਕ ਸਾਂਝੀ ਕੀਤੀ ਹੈ। ਜਿਸ ਨਾਲ ਅਦਾਕਾਰਾ ਵੱਲੋਂ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਗਈ ਹੈ।
ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਨੀਰੂ ਆਪਣੇ ਕੋ-ਸਟਾਰ ਅਤੇ ਫਿਲਮ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ। ਤੁਸੀ ਵੀ ਵੇਖੋ ਇਹ ਖਾਸ ਪੋਸਟ...
View this post on Instagram
ਇਸ ਫਿਲਮ ਵਿੱਚ ਜੈਸਮੀਨ ਬਾਜਵਾ, ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਤੋਂ ਇਲਾਵਾ ਹੋਰ ਵੀ ਕਈ ਸਟਾਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਵਿਖਾਈ ਦੇਣਗੇ। ਜਿਸ ਨੂੰ ਵੇਖਣ ਲਈ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ 'ਜੱਟ ਐਂਡ ਜੂਲੀਅਟ 3' 'ਜੱਟ ਐਂਡ ਜੂਲੀਅਟ' ਫਰੈਂਚਾਈਜ਼ੀ ਦੀ ਤੀਜੀ ਫਿਲਮ ਹੈ। 'ਜੱਟ ਐਂਡ ਜੂਲੀਅਟ' 2012 'ਚ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਜਨਤਾ ਨੇ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ ਸੀ। ਇਸ ਤੋਂ ਬਾਅਦ 2018 'ਚ ਇਸ ਫਿਲਮ ਦਾ ਦੂਜਾ ਭਾਗ ਰਿਲੀਜ਼ ਹੋਇਆ ਅਤੇ ਹੁਣ 'ਜੱਟ ਐਂਡ ਜੂਲੀਅਟ 3' ਅਗਲੇ ਸਾਲ ਯਾਨਿ 28 ਜੂਨ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਮੂਵੀ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
