ਐਮੀ ਵਿਰਕ ਦੀ ਫ਼ਿਲਮ ‘ਪਿਆਰ ਦੀ ਕਹਾਣੀ’ ਦਾ ਗੀਤ ਇਸ ਤਰੀਕ ਨੂੰ ਹੋਵੇਗਾ ਰਿਲੀਜ਼
ਕੁਝ ਮਹੀਨੇ ਪਹਿਲਾਂ ਐਮੀ ਵਿਰਕ ਦੀ ਇੱਕ ਤਸਵੀਰ ਦੱਖਣੀ ਭਾਰਤੀ ਫ਼ਿਲਮਾਂ ਦੀ ਇੱਕ ਹੀਰੋਇਨ ਨਿੱਕੀ ਗਲਰਾਨੀ ਨਾਲ ਰਿਲੀਜ਼ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਮਨਪਸੰਦ ਅਦਾਕਾਰ ਨੂੰ ਵੇਖ ਕੇ ਡਾਢੇ ਉਤਸ਼ਾਹਿਤ ਹੋਏ ਸਨ।
ਚੰਡੀਗੜ੍ਹ: ਦੋ ਕੁ ਦਿਨ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਪ੍ਰੇਮ ਕਹਾਣੀ ਉੱਤੇ ਆਧਾਰਤ ਆਪਣੀ ਨਵੀਂ ਫ਼ਿਲਮ ‘ਪਿਆਰ ਦੀ ਕਹਾਣੀ’ ਦਾ ਪੋਸਟਰ ਜਾਰੀ ਕੀਤਾ ਸੀ। ਹੁਣ ਐਮੀ ਵਿਰਕ ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਇਸੇ ਫ਼ਿਲਮ ਦੇ ਇੱਕ ਗੀਤ ਦੇ ਰਿਲੀਜ਼ ਹੋਣ ਦੀ ਤਰੀਕ ਲਿਖੀ ਗਈ ਹੈ।
ਕੁਝ ਮਹੀਨੇ ਪਹਿਲਾਂ ਐਮੀ ਵਿਰਕ ਦੀ ਇੱਕ ਤਸਵੀਰ ਦੱਖਣੀ ਭਾਰਤੀ ਫ਼ਿਲਮਾਂ ਦੀ ਇੱਕ ਹੀਰੋਇਨ ਨਿੱਕੀ ਗਲਰਾਨੀ ਨਾਲ ਰਿਲੀਜ਼ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਮਨਪਸੰਦ ਅਦਾਕਾਰ ਨੂੰ ਵੇਖ ਕੇ ਡਾਢੇ ਉਤਸ਼ਾਹਿਤ ਹੋਏ ਸਨ।
‘ਪਿਆਰ ਦੀ ਕਹਾਣੀ’ ਦਾ ਗੀਤ ਨਿਸ਼ਚਤ ਤੌਰ ’ਤੇ ਦਰਸ਼ਕਾਂ, ਖ਼ਾਸ ਕਰ ਕੇ ਐਮੀ ਵਿਰਕ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੋਹੇਗਾ ਕਿਉਂਕਿ ਉਹ ਸਭ ਗਾਇਕ ਦੇ ਇੱਕ ਹੋਰ ਭਾਵਨਾਤਮਕ ਤੇ ਲਵ ਟ੍ਰੈਕ ਦੀ ਉਡੀਕ ਕਰ ਰਹੇ ਹਨ।
ਇੱਕ ਝਾਤ ਪੋਸਟਰ ’ਤੇ ਵੀ ਪਾ ਲਵੋ:
View this post on Instagram
View this post on Instagram
ਹੁਣ ਇਹ ਲਵ ਟ੍ਰੈਕ ਆਉਂਦੀ 19 ਅਕਤੂਬਰ ਨੂੰ ਸਾਰੇਗਾਮਾ ਓਰਿਜਨਲਜ਼ ਦੇ ਲੇਬਲ ਅਧੀਨ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਰਾਜ ਫ਼ਤਿਹਪੁਰੀਆ ਨੇ ਲਿਖਿਆ ਹੈ ਤੇ ਸੰਗੀਤ ਸੰਨੀ ਵਿਕ ਦਾ ਹੈ। ਇਸ ਗੀਤ ਦਾ ਨਿਰਦੇਸ਼ਨ ਵਿਡੀਓ ਨੂੰ ਨਵੀਜਤ ਬੁੱਟਰ ਨੇ ਦਿੱਤਾ ਹੇ। ਇਸ ਗੀਤ ਰਾਹੀਂ ਨਿੱਕੀ ਗਲਰਾਨੀ ਪਹਿਲੀ ਵਾਰ ਪੰਜਾਬੀ ਫ਼ਿਲਮ ਉਦਯੋਗ ਦੇ ਰੂਬਰੂ ਹੋਣਗੇ। ਇਸ ਲਈ ਵੀ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਇਸ ਲਵ ਟ੍ਰੈਕ ਦੀ ਡਾਢੀ ਉਡੀਕ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: