Singer Shubh: ਗਾਇਕ ਸ਼ੁਭ 'ਤੇ ਭੜਕਿਆ ਇਹ ਸ਼ਖਸ਼, EP Leo 'ਚ ਕੰਗਨਾ ਰਣੌਤ ਬਾਰੇ ਗਲਤ ਸ਼ਬਦ ਬੋਲਣ ਤੇ ਲਗਾਈ ਕਲਾਸ!
Singer Shubh EP Leo Controversy: ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ
Singer Shubh EP Leo Controversy: ਪੰਜਾਬੀ ਗਾਇਕ ਸ਼ੁਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। ਇਸ ਵਿਚਾਲੇ ਕਲਾਕਾਰ ਦੀ ਈਪੀ ਲੀਓ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਪਰ ਇਸ ਈਪੀ ਵਿੱਚ ਕਲਾਕਾਰ ਵੱਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਅਸਿੱਧੇ ਤੌਰ ਤੇ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਕਈ ਲੋਕ ਇਸ ਦੀ ਨਿੰਦਾ ਕਰ ਰਹੇ ਹਨ, ਉੱਥੇ ਹੀ ਕਈ ਲੋਕਾਂ ਨੂੰ ਇਹ ਗੀਤ ਬੇਹੱਦ ਪਸੰਦ ਵੀ ਆ ਰਿਹਾ ਹੈ। ਇਸ ਵਿਚਾਲੇ ਇੱਕ ਵਿਅਕਤੀ ਵੱਲੋਂ ਸ਼ੁਭ ਦੀ ਰੱਜ ਕੇ ਕਲਾਸ ਲਗਾਈ ਗਈ ਹੈ।
ਦਰਅਸਲ, ਇਹ ਵੀਡੀਓ Jag Bani ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਇੱਕ ਸ਼ਖਸ਼ ਪੰਜਾਬੀ ਗਾਇਕ ਸ਼ੁਭ ਦੀ ਕਲਾਸ ਲਗਾਉਂਦੇ ਹੋਏ ਵਿਖਾਈ ਦੇ ਰਿਹਾ ਹੈ। ਇਸ ਵਿੱਚ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਔਰਤਾਂ ਨੂੰ ਗਾਲ੍ਹਾਂ ਕੱਢਣੀਆਂ ਜਾ ਕਿਸੇ ਬੰਦੇ ਨੂੰ ਬਾਈ ਗਾਣਾ ਗਾਓ, ਐਵੇਂ ਕਿਸੇ ਨੂੰ ਗਾਲ੍ਹਾਂ ਕੱਢਣੀਆਂ, ਜੇਕਰ ਤੁਹਾਨੂੰ ਨਹੀਂ ਗਾਉਣਾ ਆਉਂਦਾ ਤਾਂ ਛੱਡ ਦਿਓ ਗਾਇਕੀ। ਜ਼ਰੂਰੀ ਥੋੜ੍ਹੀ ਏ ਕੋਈ ਹੋਰ ਕੰਮ ਕਰ ਲਓ। ਗੀਤ ਵਿੱਚ ਕਿਹਾ ਗਿਆ ਕਿ ਚਵ੍ਹਲ ਜਨਾਨੀ ਰਹੇ ਨੈੱਟ ਉੱਤੇ ਭੌਂਕਦੀ, ਇਸ ਵਿੱਚ ਇੱਕ ਚਵਲ ਤੇ ਭੌਂਕਦੀ ਸ਼ਬਦ ਦੀ ਵਰਤੋਂ ਕੀਤੀ ਗਈ ਏ ਅਤੇ ਕੰਗਨਾ ਜਿਹੜੀ ਆ ਉਹ ਇੱਕ ਅਭਿਨੇਤਰੀ ਆ... ਕੁੜੀ ਫਿਲਮਾਂ ਕਰਦੀ ਆ, ਮੇਹਨਤ ਕਰਦੀ ਆ, ਆਪਣੇ ਬਲਬੁੱਤੇ ਉੱਤੇ ਅੱਗੇ ਵੱਧੀ। ਸਾਨੂੰ ਅਜਿਹੀ ਸਿੱਖਿਆ ਨਹੀਂ ਮਿਲੀ ਕਿ ਕਿਸੇ ਦੀ ਧੀ ਭੈਣ ਲਈ ਅਜਿਹੀ ਸ਼ਬਦਾਬਲੀ ਵਰਤਿਏ... ਸੁਣੋ ਅੱਗੇ ਸ਼ਖਸ਼ ਨੇ ਕੀ ਕਿਹਾ...
View this post on Instagram
ਦੱਸ ਦੇਈਏ ਕਿ ਕੁਝ ਲੋਕਾਂ ਵੱਲੋਂ ਇਸ ਵਿਅਕਤੀ ਦੀ ਗੱਲ ਉੱਪਰ ਸਹਿਮਤੀ ਜਤਾਈ ਜਾ ਰਹੀ ਹੈ ਅਤੇ ਕੁਝ ਲੋਕਾਂ ਵੱਲੋਂ ਮਜ਼ਾਕ ਬਣਾਈਆਂ ਜਾ ਰਿਹਾ ਹੈ। ਲੋਕ ਇਸ ਵਿਅਕਤੀ ਨੂੰ ਪੰਜਾਬ ਦਾ ਗੱਦਾਰ ਦੱਸ ਰਿਹਾ ਹੈ। ਇਸ ਤੋਂ ਇਲਾਵਾ ਕਈ ਲੋਕ ਕਹਿ ਰਹੇ ਹਨ ਕਿ ਗੀਤ ਵਿੱਚ ਗਲਤ ਸ਼ਬਦ ਹੀ ਬੋਲੇ ਗਏ ਹਨ।
ਕਾਬਲਿਗੌਰ ਹੈ ਕਿ ਹਾਲ ਹੀ ਵਿੱਚ ਸ਼ੁਭ ਦੀ ਈਪੀ ਲੀਓ ਰਿਲੀਜ਼ ਹੋਈ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਕਿਸੇ ਔਰਤ ਪ੍ਰਤੀ ਗਲਤ ਸ਼ਬਦ ਦੀ ਵਰਤੋਂ ਕਰਨ ਤੇ ਕਲਾਕਾਰ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ।