Sunil Pal: ਸੁਨੀਲ ਪਾਲ ਨੂੰ ਹੋਈ ਇਹ ਬੀਮਾਰੀ, ਹੱਥੋਂ ਨਿਕਲ ਗਏ ਕਈ ਪ੍ਰੋਜੈਕਟ, ਕਮੇਡੀਅਨ ਨੇ ਵੀਡੀਓ ਸ਼ੇਅਰ ਕਰ ਬਿਆਨ ਕੀਤਾ ਦਰਦ
Sunil Pal Video: ਸਭ ਨੂੰ ਹਸਾਉਣ ਵਾਲੇ ਸੁਨੀਲ ਪਾਲ ਇੰਨੀਂ ਦਿਨੀਂ ਥੋੜੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਸੁਨੀਲ ਪਾਲ ਨੇ ਖੁਦ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ।
Sunil Pal Suffering From Throat Infection: ਮਸ਼ਹੂਰ ਕਮੇਡੀਅਨ ਸੁਨੀਲ ਪਾਲ ਦਾ ਨਾਮ ਤਾਂ ਸਭ ਜਾਣਦੇ ਹੀ ਹਨ। ਉਨ੍ਹਾਂ ਟੀਵੀ 'ਤੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਹੈ। ਤਕਰੀਬਨ 2 ਦਹਾਕੇ ਤੋਂ ਉਹ ਆਪਣੀ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਹੀ ਨਹੀਂ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ ਅਤੇ ਉੱਥੇ ਵੀ ਉਹ ਆਪਣੇ ਫੈਨਜ਼ ਨੂੰ ਹਸਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ।
ਪਰ ਸਭ ਨੂੰ ਹਸਾਉਣ ਵਾਲੇ ਸੁਨੀਲ ਪਾਲ ਇੰਨੀਂ ਦਿਨੀਂ ਥੋੜੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਸੁਨੀਲ ਪਾਲ ਹਾਲ ਹੀ 'ਚ ਗਲੇ ਦੇ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦਾ ਇਨਫੈਕਸ਼ਨ ਇਨ੍ਹਾਂ ਜ਼ਬਰਦਸਤ ਹੈ ਕਿ ਉਨ੍ਹਾਂ ਦੇ ਗਲੇ 'ਚੋਂ ਆਵਾਜ਼ ਵੀ ਨਿਕਲ ਨਹੀਂ ਪਾ ਰਹੀ ਹੈ। ਇਸ ਦੇ ਚਲਦਿਆਂ ਕਮੇਡੀਅਨ ਦੇ ਹੱਥੋਂ ਕੰਮ ਵੀ ਚਲਾ ਗਿਆ ਹੈ।
ਸੁਨੀਲ ਪਾਲ ਨੇ ਖੁਦ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਫੈਨਜ਼ ਨੂੰ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਸੁਨੀਲ ਪਾਲ ਜ਼ਬਰਦਸਤ ਇਨਫੈਕਸ਼ਨ ਦਾ ਸ਼ਿਕਾਰ ਹਨ ਅਤੇ ਵੀਡੀਓ 'ਚ ਉਹ ਬਾਰ ਬਾਰ ਖਾਂਸੀ ਕਰਦੇ ਨਜ਼ਰ ਆ ਰਹੇ ਹਨ। ਇਹੀ ਨਹੀਂ ਉਨ੍ਹਾਂ ਦੇ ਗਲ 'ਚੋਂ ਮੁਸ਼ਕਲ ਨਾਲ ਆਵਾਜ਼ ਨਿਕਲ ਰਹੀ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸੁਨੀਲ ਪਾਲ ਜਾਣੇ ਮਾਣੇ ਕਮੇਡੀਅਨ ਹਨ। ਉਹ 'ਦ ਗਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਬਾਅਦ ਚਰਚਾ 'ਚ ਆਏ ਸੀ। ਇਹੀ ਨਹੀਂ ਉਨ੍ਹਾਂ ਨੇ ਲਾਫਟਰ ਚੈਲੇਂਜ ਦਾ ਪਹਿਲਾ ਸੀਜ਼ਨ ਵੀ ਜਿੱਤਿਆ ਸੀ। ਉਹ ਮਸ਼ਹੂਰ ਕਮੇਡੀਅਨ ਮਰਹੂਮ ਰਾਜੂ ਸ਼੍ਰੀਵਾਸਤਵ ਦੇ ਬੈਸਟ ਫਰੈਂਡ ਸਨ।