ਪੜਚੋਲ ਕਰੋ
ਪ੍ਰਿਅੰਕਾ-ਨਿੱਕ ਦੇ ਵਿਆਹ ਨੂੰ ਅਮਰੀਕਾ ‘ਚ ਮਿਲੀ ਮਾਨਤਾ, ਇਸ ਮੈਗਜ਼ੀਨ ‘ਚ ਛਪਣਗੀਆਂ ਤਸਵੀਰਾਂ

ਮੁੰਬਈ: ਦੀਪਿਕਾ-ਰਣਵੀਰ ਦੇ ਵਿਆਹ ਦੇ ਨਾਲ ਪ੍ਰਿਅੰਕਾ ਅਤੇ ਨਿੱਕ ਜੋਨਸ ਦੇ ਵਿਆਹ ਦੀ ਸੁਰਖੀਆਂ ਵੀ ਖੂਬ ਛਾ ਰਹੀਆਂ ਹਨ। ਦੋਨੋਂ ਜਲਦੀ ਹੀ ਭਾਰਤ ਦੇ ਰਾਜਸਥਾਨ ‘ਚ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨਗੇ। ਉਨ੍ਹਾਂ ਦੇ ਪਰਿਵਾਰ ਨੇ ਤਿਆਰੀਆਂ ਕਰਨੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਸਿਰਫ ਪਰਿਵਾਰ ਹੀ ਨਹੀਂ, ਪ੍ਰਿਅੰਕਾ ਦੇ ਫੈਨਸ ਵੀ ਇਸ ਖ਼ਬਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਅਜਿਹੇ ‘ਚ #NickYankaWedding ਦਾ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨਾ ਤਾਂ ਬਣਦਾ ਹੀ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਇੱਕ ਇੰਟਰਨੈਸ਼ਨਲ ਮੈਗਜ਼ੀਨ ਛਪਣ ਵਾਲੀ ਹੈ। ਮੈਗਜ਼ੀਨ ਵੀ ਇਸੇ ਦੀ ਤਿਆਰੀ ‘ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਵੋਗ ਮੈਗਜ਼ੀਨ ਸੋਨਮ-ਆਨੰਦ ਦੇ ਵਿਆਹ ਨੂੰ ਕਵਰ ਕਰ ਚੁੱਕੀ ਹੈ। ਖ਼ਬਰਾਂ ਨੇ ਕਿ ਪ੍ਰਿਅੰਕਾ ਅਤੇ ਨਿੱਕ 2 ਦਸੰਬਰ ਨੂੰ ਰਾਜਸਥਾਨ ਦੇ ਜੋਧਪੂਰ, ਊਮੈਦ ਭਵਨ ‘ਚ ਵਿਆਹ ਕਰਵਾ ਸਕਦੇ ਹਨ। ਦੋਨਾਂ ਦੇ ਵਿਆਹ ‘ਚ ਕਰੀਬ 15 ਹਜ਼ਾਰ ਮਹਿਮਾਨ ਆਉਣ ਦੀ ਸੰਭਾਵਨਾ ਹੈ। ਇਸੇ ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਦੋਨਾਂ ਨੇ ਅਮਰੀਕਾ ਦੀ Beverly Hills Courthouse ‘ਚ ਆਪਣੇ ਵਿਆਹ ਦੀ ਅਰਜ਼ੀ ਦਿੱਤੀ ਸੀ ਜਿਸ ਉੱਤੇ ਕੋਰਟ ਨੇ ਮੋਹਰ ਲੱਗਾ ਦਿੱਤੀ ਹੈ।
ਅਜਿਹੇ ‘ਚ #NickYankaWedding ਦਾ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨਾ ਤਾਂ ਬਣਦਾ ਹੀ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਇੱਕ ਇੰਟਰਨੈਸ਼ਨਲ ਮੈਗਜ਼ੀਨ ਛਪਣ ਵਾਲੀ ਹੈ। ਮੈਗਜ਼ੀਨ ਵੀ ਇਸੇ ਦੀ ਤਿਆਰੀ ‘ਚ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ ਵੋਗ ਮੈਗਜ਼ੀਨ ਸੋਨਮ-ਆਨੰਦ ਦੇ ਵਿਆਹ ਨੂੰ ਕਵਰ ਕਰ ਚੁੱਕੀ ਹੈ। ਖ਼ਬਰਾਂ ਨੇ ਕਿ ਪ੍ਰਿਅੰਕਾ ਅਤੇ ਨਿੱਕ 2 ਦਸੰਬਰ ਨੂੰ ਰਾਜਸਥਾਨ ਦੇ ਜੋਧਪੂਰ, ਊਮੈਦ ਭਵਨ ‘ਚ ਵਿਆਹ ਕਰਵਾ ਸਕਦੇ ਹਨ। ਦੋਨਾਂ ਦੇ ਵਿਆਹ ‘ਚ ਕਰੀਬ 15 ਹਜ਼ਾਰ ਮਹਿਮਾਨ ਆਉਣ ਦੀ ਸੰਭਾਵਨਾ ਹੈ। ਇਸੇ ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਦੋਨਾਂ ਨੇ ਅਮਰੀਕਾ ਦੀ Beverly Hills Courthouse ‘ਚ ਆਪਣੇ ਵਿਆਹ ਦੀ ਅਰਜ਼ੀ ਦਿੱਤੀ ਸੀ ਜਿਸ ਉੱਤੇ ਕੋਰਟ ਨੇ ਮੋਹਰ ਲੱਗਾ ਦਿੱਤੀ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















