Salman Khan: ਬਿੱਗ ਬੌਸ ਤੋਂ ਬਾਹਰ ਹੁੰਦੇ ਹੀ ਪੁਨੀਤ ਸੁਪਰਸਟਾਰ ਨੇ ਸਲਮਾਨ ਖਾਨ 'ਤੇ ਕੱਸਿਆ ਤਿੱਖਾ ਤੰਜ, ਭਾਈਜਾਨ ਦੀ ਲਵ ਲਾਈਫ ਦਾ ਉਡਾਇਆ ਮਜ਼ਾਕ
Bigg Boss OTT 2: ਬਿੱਗ ਬੌਸ ਓਟੀਟੀ ਸੀਜ਼ਨ 2 ਦੇ 24 ਘੰਟਿਆਂ ਦੇ ਅੰਦਰ, ਪੁਨੀਤ ਕੁਮਾਰ ਯਾਨੀ ਪੁਨੀਤ ਸੁਪਰਸਟਾਰ ਨੇ ਹੋਸਟ ਸਲਮਾਨ ਖਾਨ ਦੀ ਲਵ ਲਾਈਫ 'ਤੇ ਤੰਜ ਕੱਸਿਆ ਹੈ।
Punit Superstar Salman Khan: ਬਿੱਗ ਬੌਸ OTT 2 ਨੇ 24 ਘੰਟਿਆਂ ਦੇ ਅੰਦਰ ਪਹਿਲੀ ਬੇਦਖਲੀ ਦੇਖੀ। ਕਮੇਡੀਅਨ ਪੁਨੀਤ ਕੁਮਾਰ ਨੂੰ ਬਿੱਗ ਬੌਸ ਦੇ ਘਰ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ, ਜੋ ਕਿ ਲੋਰਡ ਪੁਨੀਤ ਸੁਪਰਸਟਾਰ ਵਜੋਂ ਜਾਣੇ ਜਾਂਦੇ ਹਨ। ਇਸ ਬੇਦਖਲੀ ਤੋਂ ਬਾਅਦ ਉਨ੍ਹਾਂ ਦੇ ਕਈ ਬਿਆਨ ਸਾਹਮਣੇ ਆਏ, ਜਿਨ੍ਹਾਂ 'ਚ ਉਹ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ। ਪਰ ਹੁਣ ਉਨ੍ਹਾਂ ਦੇ ਇਕ ਇੰਟਰਵਿਊ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਹੋਸਟ ਸਲਮਾਨ ਖਾਨ ਦੀ ਲਵ ਲਾਈਫ 'ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਭਾਈਜਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।
ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਲਮਾਨ ਖਾਨ ਉਨ੍ਹਾਂ ਦੀ ਗਰਲਫ੍ਰੈਂਡ ਨਾ ਹੋਣ 'ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸੀ ਤਾਂ ਪੁਨੀਤ ਸੁਪਰਸਟਾਰ ਦਾ ਕਹਿਣਾ ਹੈ ਕਿ ਮੈਂ ਸਲਮਾਨ ਭਾਈ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਿ ਮੇਰੀ ਕੋਈ ਗਰਲਫਰੈਂਡ ਨਹੀਂ ਹੈ। ਹੁਣ ਮੈਂ ਉਨ੍ਹਾਂ ਤੋਂ ਇੱਕ ਪੁੱਛਦਾ ਹਾਂ ਕਿ ਉਨ੍ਹਾਂ ਦੀ ਕਿਹੜੀ ਕੋਈ ਗਰਲਫਰੈਂਡ ਹੈ, ਭਾਈਜਾਨ ਦੀ ਜ਼ਿੰਦਗੀ 'ਚ ਇੱਕ ਕੁੜੀ ਜਾਂਦੀ, ਤਾਂ ਦੂਜੀ ਆਉਂਦੀ, ਦੂਜੀ ਜਾਂਦੀ ਤਾਂ ਤੀਜੀ ਆਉਂਦੀ। ਇਸ ਵੀਡੀਓ ਨੂੰ ਦੇਖ ਕੇ ਭਾਈਜਾਨ ਦੇ ਪ੍ਰਸ਼ੰਸਕਾਂ ਨੇ ਆਪਣਾ ਗੁੱਸਾ ਜਤਾਇਆ ਹੈ।
View this post on Instagram
ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, "ਭਾਈਜਾਨ ਨਾਲ ਪੰਗਾ ਠੀਕ ਨਹੀਂ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਸਲਮਾਨ ਭਾਈ ਲਈ ਨਾ ਬੋਲੋ, ਨਹੀਂ ਤਾਂ ਸਲਮਾਨ ਭਾਈ ਤੁਹਾਨੂੰ ਬੋਲਣ ਦੇ ਕਾਬਲ ਛੱਡ ਦੇਣਗੇ।" ਤੀਜੇ ਯੂਜ਼ਰ ਨੇ ਲਿਖਿਆ, "ਸ਼ਾਇਦ ਇਸ ਦਾ ਬੁਰਾ ਸਮਾਂ ਜਲਦੀ ਆ ਰਿਹਾ ਹੈ।" ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਸਵਾਮੀ ਓਮ 2.0 ਕਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਸ਼ੁਰੂ ਹੋਇਆ ਹੈ, ਜਿਸ 'ਚ ਸਲਮਾਨ ਖਾਨ ਹੋਸਟ ਦੇ ਰੂਪ 'ਚ ਨਜ਼ਰ ਆ ਰਹੇ ਹਨ। ਜਦਕਿ ਪਹਿਲੇ ਸੀਜ਼ਨ 'ਚ ਕਰਨ ਜੌਹਰ ਨੇ ਹੋਸਟ ਦੀ ਕੁਰਸੀ ਸੰਭਾਲੀ ਸੀ। ਇਸ ਦੇ ਨਾਲ ਹੀ ਇਸ ਸੀਜ਼ਨ 'ਚ ਕਈ ਵੱਡੇ ਚਿਹਰੇ ਨਜ਼ਰ ਆਏ ਸੀ, ਜਿਨ੍ਹਾਂ 'ਚ ਆਲੀਆ ਭੱਟ ਦੀ ਭੈਣ ਪੂਜਾ ਭੱਟ ਦਾ ਨਾਂ ਵੀ ਸ਼ਾਮਲ ਹੈ।