
Rana Ranbir: ਰਾਣਾ ਰਣਬੀਰ ਪਰਿਵਾਰ ਨਾਲ ਇੰਗਲੈਂਡ `ਚ ਮਨਾ ਰਹੇ ਛੁੱਟੀਆਂ, ਸ਼ੇਅਰ ਕੀਤੀ ਵੀਡੀਓ
Rana Ranbir Family: ਰਾਣਾ ਰਣਬੀਰ ਇੰਨੀਂ ਇੰਗਲੈਂਡ `ਚ ਛੁੱਟੀਆਂ ਮਨਾ ਰਹੇ ਹਨ। ਇਸ ਨਾਲ ਜੁੜਿਆ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Rana Ranbir Video: ਪੰਜਾਬੀ ਕਲਾਕਾਰ ਰਾਣਾ ਰਣਬੀਰ ਇੰਨੀਂ ਦਿਨੀਂ ਇੰਗਲੈਂਡ `ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਹਾਲਾਂਕਿ ਉਹ ਇੰਨੀਂ ਦਿਨੀਂ ਗਲੈਮਰ ਤੇ ਲਾਈਮਲਾਈਟ ਤੋਂ ਦੂਰ ਹਨ, ਪਰ ਇਸ ਦਰਮਿਆਨ ਉਹ ਸੋਸ਼ਲ ਮੀਡੀਆ ਤੇ ਐਕਟਿਵ ਹਨ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਰਾਣਾ ਰਣਬੀਰ ਇੰਨੀਂ ਇੰਗਲੈਂਡ `ਚ ਛੁੱਟੀਆਂ ਮਨਾ ਰਹੇ ਹਨ। ਇਸ ਨਾਲ ਜੁੜਿਆ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰਾਣਾ ਰਣਬੀਰ ਦਾ ਇਹ ਵੀਡੀਓ ਇੰਗਲੈਂਡ ਦੇ ਐਗਮੌਂਟ ਨਾਂ ਦੇ ਆਈਲੈਂਡ ਯਾਨਿ ਟਾਪੂ ਦਾ ਹੈ।
ਇੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਖੂਬ ਮਸਤੀ ਕੀਤੀ, ਜਿਸ ਦੀ ਵੀਡੀਓ ਤੇ ਤਸਵੀਰਾਂ ਉਨ੍ਹਾਂ ਨੇ ਆਪਣੇ ਫ਼ੈਨਜ਼ ਨਾਲ ਸ਼ੇਅਰ ਕੀਤੀਆਂ ਹਨ।
View this post on Instagram
ਦੱਸ ਦਈਏ ਕਿ ਰਾਣਾ ਰਣਬੀਰ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਤੇ ਆਪਣੀਆਂ ਰਚਨਾਵਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦਿੰਦੇ ਹਨ। ਇਸ ਦੇ ਨਾਲ ਨਾਲ ਦਸੰਬਰ ਮਹੀਨੇ `ਚ ਰਾਣਾ ਰਣਬੀਰ ਕੈਨੇਡਾ ਦੇ ਵਿੰਨੀਪੈਗ `ਚ `ਮਾਸਟਰ ਜੀ` ਨਾਂ ਦਾ ਪਲੇਅ ਕਰਨ ਜਾ ਰਹੇ ਹਨ। ਜਿਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
View this post on Instagram
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਨੇ ਆਪਣੇ ਪਾਲਤੂ ਕੁੱਤੇ ਚੀਚੀ ਨਲ ਸ਼ੇਅਰ ਕੀਤੀ ਪਿਆਰੀ ਵੀਡੀਓ, ਫ਼ੈਨਜ਼ ਨੇ ਕਿਹਾ- ਸੋ ਕਿਊਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
