Jaswinder Bhalla: ਜਸਵਿੰਦਰ ਭੱਲਾ ਨੂੰ ਪਤਨੀ ਦੀ ਇਹ ਗੱਲ ਬਿਲਕੁਲ ਨਹੀਂ ਪਸੰਦ, ਖੁਦ ਵੀਡੀਓ ਸ਼ੇਅਰ ਕਰ ਦੱਸੀ ਇਹ ਗੱਲ
Jaswinder Bhalla Video: ਜਸਵਿੰਦਰ ਭੱਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਨੀ ਦੀ ਕਿਸ ਗੱਲ ਤੋਂ ਪਰੇਸ਼ਾਨੀ ਹੁੰਦੀ ਹੈ।
Jaswinder Bhalla Video: ਪੰਜਾਬੀ ਐਕਟਰ ਤੇ ਕਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ 4 ਦਹਾਕਿਆਂ ਤੋਂ ਆਪਣੀ ਸ਼ਾਨਦਾਰ ਐਕਟਿੰਗ ਤੇ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
ਇਹ ਵੀ ਪੜ੍ਹੋ: ਅਫਸਾਨਾ ਖਾਨ ਨੂੰ ਵੈਸਟਰਨ ਡਰੈੱਸ ਪਹਿਨਣੀ ਪਈ ਮਹਿੰਗੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਕਿਹਾ- 'ਮੋਟੀ'
ਜਸਵਿੰਦਰ ਭੱਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਨੀ ਦੀ ਕਿਸ ਗੱਲ ਤੋਂ ਪਰੇਸ਼ਾਨੀ ਹੁੰਦੀ ਹੈ। ਇਹੀ ਨਹੀਂ ਇਸ ਵੀਡੀਓ 'ਚ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਭੱਲਾ ਕਿਤੇ ਬਾਹਰ ਜਾਣ ਲਈ ਤਿਆਰ ਹੋ ਰਹੇ ਹਨ। ਉੱਪਰੋਂ ਉਨ੍ਹਾਂ ਦੀ ਪਤਨੀ ਆ ਕੇ ਪੁੱਛਦੀ ਹੈ ਕਿ ਕਿੱਥੇ ਜਾ ਰਹੇ ਹੋ। ਇਸ 'ਤੇ ਭੱਲਾ ਕਹਿੰਦੇ ਹਨ ਕਿ ਜਦੋਂ ਕਿਤੇ ਬਾਹਰ ਜਾਣ ਲੱਗੋ, ਤਾਂ ਇਹ ਪੁੱਛਣਾ ਜ਼ਰੂਰੀ ਹੈ ਕਿ ਕਿੱਥੇ ਚੱਲੇ ਹੋ। ਭੱਲਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਇੱਕ ਤਾਂ ਜਨਾਨੀਆਂ ਬੱੰਦੇ ਨੂੰ ਤੁਰਨ ਲੱਗੀਆਂ ਪੁੱਛਣਗੀਆ ਕਿ ਕਿੱਥੇ ਚੱਲੇ ਹੋ?' ਤੁਸੀਂ ਵੀ ਦੇਖੌ ਇਹ ਮਜ਼ੇਦਾਰ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਇੰਨੀਂ ਦਿਨੀਂ ਭੱਲਾ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਹ ਆਪਣੀ ਫਿਲਮ ਦਾ ਰੱਜ ਕੇ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਸ ਫਿਲਮ 'ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕਾ ਐਕਟਿੰਗ ਦੀ ਦੁਨੀਆ 'ਚ ਰੱਖਣ ਜਾ ਰਿਹਾ ਕਦਮ, ਇਸ ਫਿਲਮ 'ਚ ਆਵੇਗਾ ਨਜ਼ਰ