Sargun Mehta: ਸਰਗੁਣ ਮਹਿਤਾ ਗੁਰਨਾਮ ਭੁੱਲਰ ਦੀ ਫਿਲਮ 'ਨਿਗ੍ਹਾ ਮਾਰਦਾ ਆਈ ਵੇ' ਦੇ ਪਹਿਲੇ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ
Sargun Mehta Gurnam Bhullar: ਗੁਰਨਾਮ ਭੁੱਲਰ ਨੇ ਫਿਲਮ ਦੇ ਪਹਿਲੇ ਗਾਣੇ ਦਾ ਐਲਾਨ ਵੀ ਕਰ ਦਿੱਤਾ ਹੈ। ਜੀ ਹਾਂ, 'ਨਿਗ੍ਹਾ ਮਾਰਦਾ ਆਈ ਵੇ' ਦਾ ਪਹਿਲਾ ਗਾਣਾ 'ਮੱਲੋ ਮੱਲੀ' ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ।
Sargun Mehta Gurnam Bhullar Movie: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਵੱਡੇ ਪਰਦੇ 'ਤੇ ਫਿਰ ਤੋਂ ਧਮਾਲਾਂ ਪਾਉਣ ਲਈ ਤਿਆਰ ਹੈ। ਸਰਗੁਣ ਤੇ ਗੁਰਨਾਮ ਦੀ ਫਿਲਮ 'ਨਿਗ੍ਹਾ ਮਾਰਦਾ ਆਈ ਵੇ' ਦਾ ਪੋਸਟਰ ਹਾਲ ਹੀ 'ਚ ਸਾਹਮਣੇ ਆਇਆ ਸੀ। ਪੋਸਟਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਦੇ 'ਤੇ ਦਰਸ਼ਕਾਂ ਨੂੰ ਮੁੜ ਤੋਂ ਸਰਗੁਣ-ਗੁਰਨਾਮ ਦੀ ਰੋਮਾਂਟਿਕ ਕੈਮਸਟਰੀ ਦੇਖਣ ਨੂੰ ਮਿਲੇਗੀ।
View this post on Instagram
ਹੁਣ ਗੁਰਨਾਮ ਭੁੱਲਰ ਨੇ ਫਿਲਮ ਦੇ ਪਹਿਲੇ ਗਾਣੇ ਦਾ ਐਲਾਨ ਵੀ ਕਰ ਦਿੱਤਾ ਹੈ। ਜੀ ਹਾਂ, 'ਨਿਗ੍ਹਾ ਮਾਰਦਾ ਆਈ ਵੇ' ਦਾ ਪਹਿਲਾ ਗਾਣਾ 'ਮੱਲੋ ਮੱਲੀ' ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪੋਸਟਰ 'ਤੇ ਸਰਗੁਣ ਤੇ ਗੁਰਨਾਮ ਨਜ਼ਰ ਆ ਰਹੇ ਹਨ। ਪਰ ਇਹ ਗਾਣਾ ਸੁਣਨ ਲਈ ਹਾਲੇ ਤੁਹਾਨੂੰ 2 ਦਿਨ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਇਹ ਗਾਣਾ 11 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਜੋੜੀ 'ਸੁਰਖੀ ਬਿੰਦੀ' ਤੇ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ' 'ਚ ਨਜ਼ਰ ਆਈ ਸੀ। ਇਹ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਹੁਣ ਦਰਸ਼ਕ ਬੇਸਵਰੀ ਨਾਲ ਇਸ ਜੋੜੀ ਦੀ ਨਵੀਂ ਫਿਲਮ ਦੀ ਉਡੀਕ ਕਰ ਰਹੇ ਹਨ। ਦਸ ਦਈਏ ਕਿ ਇਹ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਮੁੜ ਤੋਂ ਵੱਡੇ ਪਰਦੇ 'ਤੇ ਸਰਗੁਣ ਗੁਰਨਾਮ ਦੀ ਜੋੜੀ ਨੂੰ ਦੇਖਣ ਲਈ ਬੇਕਰਾਰ ਹਨ।
ਇਹ ਵੀ ਪੜ੍ਹੋ: ਮਨਕੀਰਤ ਔਲਖ ਦੇ ਲੱਗੀ ਸੱਟ? ਨਵੀਆਂ ਤਸਵੀਰਾਂ ਦੇਖ ਪਰੇਸ਼ਾਨ ਹੋਏ ਫੈਨਜ਼