Shehnaaz Gill: ਗੁਰੁ ਰੰਧਾਵਾ ਨਾਲ ਵੀਡੀਓ ਬਣਾ ਕੇ ਬੁਰੀ ਤਰ੍ਹਾਂ ਟਰੋਲ ਹੋਈ ਸ਼ਹਿਨਾਜ਼ ਗਿੱਲ, ਲੋਕਾਂ ਨੇ ਕਿਹਾ- ਸਿਧਾਰਥ ਨੂੰ ਇੰਨੀਂ ਛੇਤੀ ਭੁੱਲ ਗਈ
Shehnaaz Gill Trolled: ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਸ਼ੁਕਲਾ ਕਰਕੇ ਫਿਰ ਤੋਂ ਟਰੋਲਲ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਮਾਮਲਾ:
Shehnaaz Gill Brutally Trolled For Making Video With Guru Randhawa: ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ‘ਚ ਨਜ਼ਰ ਆਈ ਤਾਂ ਪੂਰਾ ਹਿੰਦੁਸਤਾਨ ਉਸ ਦਾ ਫੈਨ ਹੋ ਗਿਆ। ਉਸ ਨੇ ਆਪਣੀ ਮਾਸੂਮੀਅਤ ਤੇ ਕਿਊਟ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਨਾਲ ਸ਼ਹਿਨਾਜ਼ ਸਿਧਾਰਥ ਨਾਲ ਆਪਣੇ ਰਿਸ਼ਤੇ ਕਰਕੇ ਵੀ ਕਾਫ਼ੀ ਸੁਰਖੀਆਂ ‘ਚ ਰਹੀ ਸੀ। ਪਿਛਲੇ ਸਾਲ ਜਦੋਂ ਸਿਧਾਰਥ ਸ਼ੁਕਲਾ ਦੀ ਮੌਤ ਹੋਈ ਤਾਂ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ। ਉਸ ਤੋਂ ਬਾਅਦ ਅੱਜ ਤੱਕ ਉਸ ਦੇ ਚਿਹਰੇ ‘ਤੇ ਪਹਿਲਾਂ ਵਰਗਾ ਹਾਸਾ ਨਜ਼ਰ ਨਹੀਂ ਆਉਂਦਾ। ਸ਼ਹਿਨਾਜ਼ ਖੁਦ ਵੀ ਇਹੀ ਕਹਿੰਦੀ ਹੈ ਕਿ ਉਹ ਕਦੇ ਸਿਧਾਰਥ ਨੂੰ ਆਪਣੇ ਦਿਲ ‘ਚੋਂ ਨਹੀਂ ਕੱਢ ਸਕੇਗੀ। ਪਰ ਹਾਲ ਹੀ ਸ਼ਹਿਨਾਜ਼ ਨੂੰ ਸਿਧਾਰਥ ਕਰਕੇ ਫਿਰ ਤੋਂ ਟਰੋਲਲ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਮਾਮਲਾ:
ਹਾਲ ਹੀ ‘ਚ ਸ਼ਹਿਨਾਜ਼ ਤੇ ਗੁਰੁ ਰੰਧਾਵਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਤੇ ਗੁਰੁ ਰੋਮਾਂਟਿਕ ਕੱਪਲ ਡਾਂਸ ਕਰਦੇ ਨਜ਼ਰ ਆ ਰਹੇ ਹਨ, ਪਰ ਇੰਜ ਲੱਗਦਾ ਹੈ ਕਿ ਸਿਧਾਰਥ ਦੇ ਫੈਨਜ਼ ਨੂੰ ਇਹ ਦੇਖ ਕੇ ਚੰਗਾ ਨਹੀਂ ਲੱਗਿਆ। ਅਗਲੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਵੀ ਦੇਖ ਲਓ ਜ਼ਰਾ ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ਦਾ ਇਹ ਵੀਡੀਓ:
View this post on Instagram
ਇਸ ਵੀਡੀਓ ਕਰਕੇ ਸ਼ਹਿਨਾਜ਼ ਗਿੱਲ ਨੂੰ ਬੁਰਾ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਸਿਧਾਰਥ ਸ਼ੁਕਲਾ ਦੇ ਫੈਨਜ਼ ਸ਼ਹਿਨਾਜ਼ ਨੂੰ ਤਾਨੇ ਦੇ ਰਹੇ ਹਨ ਕਿ ਉਹ ਗੁਰੁ ਨਾਲ ਜਿਸ ਤਰ੍ਹਾਂ ਡਾਂਸ ਕਰ ਰਹੀ ਹੈ, ਉਸ ਨੂੰ ਦੇਖ ਕੇ ਕਿਤੋਂ ਵੀ ਇਹ ਨਹੀਂ ਲੱਗਦਾ ਕਿ ਉਹ ਸਿਧਾਰਥ ਨੂੰ ਅੱਜ ਵੀ ਪਿਆਰ ਕਰਦੀ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਇੰਨੀਂ ਜਲਦੀ ਸਿਧਾਰਥ ਨੂੰ ਭੁੱਲ ਗਈ?” ਇਸ ਦੇ ਨਾਲ ਕਈ ਯੂਜ਼ਰਸ ‘ਮਿਸ ਯੂ ਸਿਧਾਰਥ’ ਵੀ ਲਿਖ ਰਹੇ ਹਨ। ਪੜ੍ਹੋ ਇਹ ਕਮੈਂਟਸ:
ਦੂਜੇ ਪਾਸੇ ਸ਼ਹਿਨਾਜ਼ ਦੇ ਬਚਾਅ ‘ਚ ਵੀ ਕਈ ਲੋਕ ਸਾਹਮਣੇ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਫਿਰ ਕੀ ਹੋਇਆ ਜੇ ਉਹ ਡਾਂਸ ਕਰ ਰਹੀ ਹੈ। ਪਲੀਜ਼ ਇਸ ਗੱਲ ਨੂੰ ਲੈਕੇ ਇੰਨੀਂ ਨੈਗਟਿਵਿਟੀ ਨਾ ਫੈਲਾਓ। ਕਿਸੇ ਨਾਲ ਡਾਂਸ ਕਰਨ ਨਾਲ ਉਸ ਦੇ ਨਾਲ ਚੱਕਰ ਥੋੜ੍ਹਾ ਹੋ ਜਾਂਦਾ।” ਇਸ ਤਰ੍ਹਾਂ ਦੇ ਕਮੈਂਟਸ ਕਰਕੇ ਲੋਕ ਸ਼ਹਿਨਾਜ਼ ਦਾ ਹੌਸਲਾ ਵਧਾ ਰਹੇ ਹਨ।
ਦਸ ਦਈਏ ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ਦੋਵੇਂ ਇੱਕ ਈਵੈਂਟ ‘ਚ ਹਿੱਸਾ ਲੈਣ ਲਈ ਦੁਬਈ ਗਏ ਸੀ। ਇੱਥੇ ਦੋਵਾਂ ਨੇ ਕੱਪਲ ਡਾਂਸ ਕਰਦਿਆਂ ਇਹ ਵੀਡੀਓ ਸ਼ੇਅਰ ਕੀਤਾ। ਦੇਖਦੇ ਹੀ ਦੇਖਦੇ ਇਹ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋ ਗਿਆ ਹੈ। ਕੋਈ ਗੁਰੁ ਤੇ ਸ਼ਹਿਨਾਜ਼ ਨੂੰ ਇਕੱਠੇ ਦੇਖ ਖੁਸ਼ ਹੋ ਰਿਹਾ ਹੈ ਤੇ ਕੋਈ ਇਨ੍ਹਾਂ ਦੋਵਾਂ ਦੀ ਆਲੋਚਨਾ ਕਰ ਰਿਹਾ ਹੈ।