ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ
Neeru Bajwa Completes Her 20 Years: ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੇ 20 ਸਾਲ ਪੂਰੇ ਕਰ ਲਏ ਹਨ। ਨੀਰੂ ਨੇ ਆਪਣੇ 20 ਸਾਲਾਂ ਦੇ ਫਿਲਮੀ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Neeru Bajwa Completes Her 20 Years In Punjabi Industry: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਤੇ ਸਭ ਤੋਂ ਖੂਬਸੂਰਤ ਅਭਿਨੇਤਰੀ ਹੈ। ਨੀਰੂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਬਾਲੀਵੁੱਡ ਫਿਲਮ ਦੇ ਗਾਣੇ 'ਚ ਛੋਟੀ ਜਿਹੀ ਪਰਫਾਰਮੈਂਸ ਤੋਂ ਸ਼ੁਰੂ ਹੋਇਆ ਸੀ, ਨੀਰੂ ਦਾ ਸਫਰ ਤੇ ਅੱਜ ਉਹ ਜਿਸ ਮੁਕਾਮ 'ਤੇ ਹੈ, ਉਸ ਨੂੰ ਸਾਰੀ ਦੁਨੀਆ ਦੇਖ ਰਹੀ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ। ਦਰਅਸਲ, ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੇ 20 ਸਾਲ ਪੂਰੇ ਕਰ ਲਏ ਹਨ। ਨੀਰੂ ਨੇ ਆਪਣੇ 20 ਸਾਲਾਂ ਦੇ ਫਿਲਮੀ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਦੇ ਫਿਲਮੀ ਕਰੀਅਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਨੀਰੂ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਤੁਸੀਂ ਵੀ ਦੇਖੋ:
ਇਸ ਤੋਂ ਇਲਾਵਾ ਨੀਰੂ ਦੀ ਫਿਲਮ ਸ਼ਾਇਰ ਦਾ ਟਰੇਲਰ ਅੱਜ ਦੇ ਹੀ ਖਾਸ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀ ਪਹਿਲੀ ਪੰਜਾਬੀ ਫਿਲਮ ਸੀ 'ਅਸਾਂ ਨੂੰ ਮਾਣ ਵਤਨਾਂ ਦਾ'। ਇਸ ਫਿਲਮ 'ਚ ਨੀਰੂ ਪੰਜਾਬੀ ਗਇਕ ਤੇ ਐਕਟਰ ਹਰਭਜਨ ਮਾਨ ਨਾਲ ਨਜ਼ਰ ਆਈ ਸੀ। ਇਹ ਫਿਲਮ ਸੁਪਰਹਿੱਟ ਹੋਈ ਤੇ ਨੀਰੂ ਨੂੰ ਪੰਜਾਬੀ ਇੰਡਸਟਰੀ 'ਚ ਜਗ੍ਹਾ ਮਿਲ ਗਈ। ਪਰ ਇਹ ਕਾਮਯਾਬੀ ਉਸ ਲੈਵਲ ਦੀ ਨਹੀਂ ਸੀ ਜਿਸ ਦੇ ਪਿੱਛੇ ਨੀਰੂ ਭੱਜ ਰਹੀ ਸੀ। ਆਖਰ ਨੀਰੂ ਨੂੰ ਉਹ ਮੌਕਾ ਮਿਿਲਿਆ 'ਮੇਲ ਕਰਾਦੇ ਰੱਬਾ' 'ਚ। ਇਸ ਫਿਲਮ 'ਚ ਨੀਰੂ ਐਕਟਰ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਗਿੱਪੀ ਗਰੇਵਾਲ ਵਿਲਨ ਦੀ ਭੂਮਿਕਾ 'ਚ ਸੀ। ਇਸ ਫਿਲਮ 'ਚ ਨੀਰੂ ਦੀ ਐਕਟਿੰਗ ਨੂੰ ਕਾਫੀ ਸਲਾਹਿਆ ਗਿਆ ਤੇ ਉਹ ਪੰਜਾਬੀ ਇੰਡਸਟਰੀ ਦੀ ਸਟਾਰ ਬਣ ਗਈ। ਇਸ ਤੋਂ ਬਾਅਦ ਨੀਰੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।