Neeru Bajwa: ਅਨਮੋਲ ਕਵਾਤਰਾ ਨੂੰ ਮਿਲੀ ਨੀਰੂ ਬਾਜਵਾ, ਗਰੀਬ ਜ਼ਰੂਰਤਮੰਦਾਂ ਦੀ ਇੰਝ ਕੀਤੀ ਮਦਦ, ਵੀਡੀਓ ਹੋ ਰਿਹਾ ਵਾਇਰਲ
Neeru Bajwa Anmol Kwatra: ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਉਹ ਆਪਣੀ ਫਿਲਮ ਦਾ ਜ਼ੋਰ-ਸ਼ੋਰ ਨਾਲ ਪ੍ਰਮੋਸ਼ਨ ਕਰ ਰਹੀ ਹੈ। ਇਸ ਦੌਰਾਨ ਨੀਰੂ ਬਾਜਵਾ ਇੱਕ ਬੇਹੱਦ ਸਪੈਸ਼ਲ ਇਨਸਾਨ ਨੂੰ ਮਿਲੀ।
Neeru Bajwa Meets Anmol Kwatra: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2006 ਤੋਂ ਕੀਤੀ ਸੀ। ਉਦੋਂ ਤੋਂ ਹੁਣ ਤੱਕ ਉਹ ਪੰਜਾਬੀ ਇੰਡਸਟਰੀ 'ਚ ਲਗਾਤਾਰ ਐਕਟਿਵ ਹੈ ਅਤੇ ਆਪਣੇ ਕਰੀਅਰ ਦੌਰਾਨ ਇੱਕ ਤੋਂ ਵਧ ਕੇ ਇੱਕ ਜ਼ਬਰਦਸਤ ਫਿਲਮ ਇੰਡਸਟਰੀ ਨੂੰ ਦਿੱਤੀ ਹੈ।
ਇੰਨੀਂ ਦਿਨੀਂ ਨੀਰੂ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਨੀਰੂ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਉਹ ਆਪਣੀ ਫਿਲਮ ਦਾ ਜ਼ੋਰ-ਸ਼ੋਰ ਨਾਲ ਪ੍ਰਮੋਸ਼ਨ ਕਰ ਰਹੀ ਹੈ। ਇਸ ਦੌਰਾਨ ਨੀਰੂ ਬਾਜਵਾ ਇੱਕ ਬੇਹੱਦ ਸਪੈਸ਼ਲ ਇਨਸਾਨ ਨੂੰ ਮਿਲੀ, ਜਿਸ ਨਾਲ ਉਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਹ ਸਪੈਸ਼ਲ ਇਨਸਾਨ ਕੋਈ ਹੋਰ ਨਹੀਂ, ਬਲਕਿ ਸਮਾਜ ਸੇਵੀ ਤੇ ਗਾਇਕ ਅਨਮੋਲ ਕਵਾਤਰਾ ਹੈ।
ਨੀਰੂ ਬਾਜਵਾ ਨੇ ਹਾਲ ਹੀ 'ਚ ਅਨਮੋਲ ਨਾਲ ਮੁਲਾਕਾਤ ਕੀਤੀ। ਇਹੀ ਨਹੀਂ ਉਸ ਨੇ ਗਰੀਬ ਤੇ ਲੋੜਵੰਦ ਲੋਕਾਂ ਦੀ ਆਰਥਿਕ ਮਦਦ ਵੀ ਕੀਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਤੇ ਫੈਨਜ਼ ਰੱਜ ਕੇ ਪਿਆਰ ਲੁਟਾ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਇਸ ਸਾਲ ਫਿਲਮ 'ਕਲੀ ਜੋਟਾ' 'ਚ ਨਜ਼ਰ ਆਈ ਸੀ। ਫਿਲਮ 'ਚ ਨੀਰੂ ਦੇ ਕੰਮ ਦੀ ਖੂਬ ਸ਼ਲਾਘਾ ਹੋਈ ਸੀ। ਇਸ ਤੋਂ ਬਾਅਦ ਨੀਰੂ ਨੇ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਉਹ ਮਹਿਲਾਵਾਂ 'ਤੇ ਕੇਂਦਰਿਤ ਮੁੱਦਿਆਂ ਨੂੰ ਆਪਣੀਆਂ ਫਿਲਮਾਂ 'ਚ ਜ਼ਰੂਰ ਚੁੱਕੇਗੀ ਤੇ ਨੀਰੂ ਨੇ ਆਪਣਾ ਇਹ ਵਾਅਦਾ ਪੂਰਾ ਵੀ ਕੀਤਾ ਹੈ। ਉਸ ਦੀ ਫਿਲਮ ਬੂਹੇ ਬਾਰੀਆਂ ਵੀ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਆਪਣਾ ਵਜੂਦ ਤਲਾਸ਼ਦੀਆਂ ਹਨ। ਫਿਲਮ 'ਚ ਉਹ ਇੰਸਪੈਕਟਰ ਪ੍ਰੇਮਾ ਕੌਰ ਦਾ ਕਿਰਦਾਰ ਨਿਭਾਉਣ ਵਾਲੀ ਹੈ।