Neeru bajwa: ਨੀਰੂ ਬਾਜਵਾ ਮੈਕਸਿਕੋ `ਚ ਮਨਾ ਰਹੀ ਛੁੱਟੀਆਂ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
Neeru Bajwa Pics: ਨੀਰੂ ਬਾਜਵਾ ਨੇ ਸੋਸ਼ਲ ਮੀਡੀਆ `ਤੇ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਇੰਨੀਂ ਦਿਨੀਂ ਮੈਕਸਿਕੋ `ਚ ਛੁੱਟੀਆਂ ਮਨਾ ਰਹੀ ਹੈ।
Neeru Bajwa In Mexico: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਅਦਾਕਾਰਾ ਦੀ ਭੈਣ ਰੁਬੀਨਾ ਬਾਜਵਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸੀ। ਹੁਣ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ `ਤੇ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਇੰਨੀਂ ਦਿਨੀਂ ਮੈਕਸਿਕੋ `ਚ ਛੁੱਟੀਆਂ ਮਨਾ ਰਹੀ ਹੈ।
ਨੀਰੂ ਬਾਜਵਾ ਨੇ ਸੋਸ਼ਲ ਮੀਡੀਆ `ਤੇ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਮੈਕਸਿਕੋ 2022"। ਦੇਖੋ ਨੀਰੂ ਬਾਜਵਾ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਦਾ ਵਿਆਹ 26 ਅਕਤੂਬਰ ਨੂੰ ਗੁਰਬਖਸ਼ ਸਿੰਘ ਚਾਹਲ ਨਾਲ ਹੋਇਆ ਸੀ। ਇਸ ਮੌਕੇ ਨੀਰੂ ਬਾਜਵਾ ਨੇ ਵਿਆਹ ਦੇ ਹਰ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ। ਰੁਬੀਨਾ ਦੇ ਵਿਆਹ `ਚ ਨੀਰੂ ਬਾਜਵਾ ਨੇ ਆਪਣੀ ਖੂਬਸੂਰਤੀ, ਡਰੈਸਿੰਗ ਸੈਂਸ ਤੇ ਸਟਾਇਲ ਨਾਲ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਸੀ।
View this post on Instagram
ਨੀਰੂ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ `ਚ ਫ਼ਿਲਮ `ਲੌਂਗ ਲਾਚੀ 2`, `ਮਾਂ ਦਾ ਲਾਡਲਾ` ਤੇ `ਕ੍ਰਿਮੀਨਲ` ਵਰਗੀਆਂ ਫ਼ਿਲਮਾਂ `ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਨੀਰੂ `ਚੱਲ ਜਿੰਦੀਏ` ਫ਼ਿਲਮ `ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਅਗਲੇ ਸਾਲ ਯਾਨਿ 2023 `ਚ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ।