(Source: ECI/ABP News)
Neeru Bajwa: ਨੀਰੂ ਬਾਜਵਾ ਨੇ ਕੀਤਾ ਨਵੀਂ ਫਿਲਮ 'ਸ਼ੁਕਰਾਨਾ' ਦਾ ਐਲਾਨ, ਪੰਜਾਬੀ ਗਾਇਕ ਅੰਮ੍ਰਿਤ ਮਾਨ ਨਾਲ ਕਰੇਗੀ ਰੋਮਾਂਸ
Amrit Maan: ਨੀਰੂ ਬਾਜਵਾ ਨੂੰ ਲੈਕੇ ਨਵੀਂ ਅਪਡੇਟ ਆ ਰਹੀ ਹੈ। ਸਤਿੰਦਰ ਸਰਤਾਜ ਤੋਂ ਬਾਅਦ ਹੁਣ ਅਦਾਕਾਰਾ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।

Neeru Bajwa New Movie: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਰਿਲੀਜ਼ ਹੋਈ ਹੈ ਅਤੇ ਫਿਲਮ ਨੂੰ ਹਾਲੇ ਵੀ ਖੂਬ ਸਾਰਾ ਪਿਆਰ ਮਿਲ ਰਿਹਾ ਹੈ। ਫਿਲਮ 'ਚ ਨੀਰੂ ਸਤਿੰਦਰ ਸਰਤਾਜ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਈ ਹੈ।
ਇਸ ਤੋਂ ਬਾਅਦ ਹੁਣ ਨੀਰੂ ਨੂੰ ਲੈਕੇ ਨਵੀਂ ਅਪਡੇਟ ਆ ਰਹੀ ਹੈ। ਸਤਿੰਦਰ ਸਰਤਾਜ ਤੋਂ ਬਾਅਦ ਹੁਣ ਅਦਾਕਾਰਾ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਨਵੀਂ ਫਿਲਮ ਹੈ 'ਸ਼ੁਕਰਾਨਾ', ਜੋ ਕਿ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਨੀਰੂ ਦੇ ਅੰਮ੍ਰਿਤ ਦੇ ਨਾਲ ਜੱਸ ਬਾਜਵਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲਾ ਹੈ। ਫਿਲਮ ਦਾ ਹਾਲੇ ਕੋਈ ਅਧਿਕਾਰਤ ਪੋਸਟਰ ਰਿਲੀਜ਼ ਨਹੀਂ ਹੋਇਆ ਹੈ, ਪਰ ਅਦਾਕਾਰਾ ਨੇ ਫਿਲਮ ਦਾ ਐਲਾਨ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਜ਼ਰੂਰ ਦਿੱਤਾ ਹੈ।
View this post on Instagram
ਦੱਸ ਦਈਏ ਕਿ ਹਾਲ ਹੀ 'ਚ ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਦੀ ੁਿੲੱਕ ਵੀਡੀਓ ਕਾਫੀ ਚਰਚਾ 'ਚ ਰਹੀ ਸੀ। ਇਹ ਦੋਵੇਂ ਵੀਡੀਓ 'ਚ ਇਕੱਠੇ ਨਜ਼ਰ ਆਏ ਸੀ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਨੀਰੂ ਤੇ ਅੰਮ੍ਰਿਤ ਮਾਨ ਜ਼ਰੂਰ ਕਿਸੇ ਪ੍ਰੋਜੈਕਟ 'ਚ ਇਕੱਠੇ ਨਜ਼ਰ ਆਉੇਣ ਵਾਲੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਨੀਰੂ ਨੇ ਪੰਜਾਬੀ ਸਿਨੇਮਾ ਨੂੰ ਆਪਣੀ ਜ਼ਿੰਦਗੀ ਦੇ 20 ਸਾਲ ਦਿੱਤੇ ਹਨ। ਉਨ੍ਹਾਂ ਨੇ ਆਪਣਾ ਕਰੀਅਰ ਸਾਲ 2004 'ਚ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਤੋਂ ਕੀਤਾ ਸੀ। ਇਸ ਫਿਲਮ 'ਚ ਨੀਰੂ ਹਰਭਜਨ ਮਾਨ ਦੇ ਨਾਲ ਨਜ਼ਰ ਆਈ ਸੀ। ਹਾਲ ਹੀ 'ਚ ਨੀਰੂ ਦੀ ਫਿਲਮ 'ਸ਼ਾਇਰ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਿਆਰ ਮਿਿਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
