(Source: ECI/ABP News)
Nirmal Rishi: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਦੀ ਕਿਸ ਨੇ ਖੋਹ ਲਈ ਲਾਇਸੰਸੀ ਪਿਸਤੌਲ, ਅਦਾਕਾਰਾ ਨੇ ਵੀਡੀਓ 'ਚ ਦੱਸੀ ਕਹਾਣੀ
Nirmal Rishi Video: ਫਿਲਮ ਦੇ ਸੈੱਟ ਤੋਂ ਨਿਰਮਲ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਦਾ ਪਿਸਤੌਲ ਉਨ੍ਹਾਂ ਕੋਲ ਨਹੀਂ ਹੈ। ਹੁਣ ਸਵਾਲ ਇਹ ਹੇੈ ਕਿ ਨਿਰਮਲ ਰਿਸ਼ੀ ਦਾ ਪਿਸਤੌਲ ਲੈ ਕਿਸ ਨੇ ਲਿਆ।
![Nirmal Rishi: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਦੀ ਕਿਸ ਨੇ ਖੋਹ ਲਈ ਲਾਇਸੰਸੀ ਪਿਸਤੌਲ, ਅਦਾਕਾਰਾ ਨੇ ਵੀਡੀਓ 'ਚ ਦੱਸੀ ਕਹਾਣੀ punjabi actress nirmal rishi lost her licensed pistol watch her video Nirmal Rishi: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਦੀ ਕਿਸ ਨੇ ਖੋਹ ਲਈ ਲਾਇਸੰਸੀ ਪਿਸਤੌਲ, ਅਦਾਕਾਰਾ ਨੇ ਵੀਡੀਓ 'ਚ ਦੱਸੀ ਕਹਾਣੀ](https://feeds.abplive.com/onecms/images/uploaded-images/2024/04/17/530872494f2b252b157ef8e35e48d60b1713364972487469_original.png?impolicy=abp_cdn&imwidth=1200&height=675)
Nirmal Rishi Video: ਨਿਰਮਲ ਰਿਸ਼ੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੂੰ ਪੰਜਾਬੀ ਸਿਨੇਮਾ 'ਚ ਆਪਣੇ ਵਡਮੁੱਲੇ ਯੋਗਦਾਨ ਦੇ ਲਈ ਪਦਮ ਸ਼੍ਰੀ ਨਾਲ ਵੀ ਨਿਵਾਜ਼ਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਨਿਰਮਲ ਰਿਸ਼ੀ ਹਰ ਦੂਜੀ ਪੰਜਾਬੀ ਫਿਲਮ 'ਚ ਹੁੰਦੀ ਹੈ। ਇੰਨੀਂ ਦਿਨੀਂ ਨਿਰਮਲ ਰਿਸ਼ੀ ਆਪਣੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ 4' ਨੂੰ ਲੈਕੇ ਸੁਰਖੀਆਂ 'ਚ ਹੈ।
ਦਰਅਸਲ, ਫਿਲਮ ਦੇ ਸੈੱਟ ਤੋਂ ਨਿਰਮਲ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਦਾ ਪਿਸਤੌਲ ਉਨ੍ਹਾਂ ਕੋਲ ਨਹੀਂ ਹੈ। ਹੁਣ ਸਵਾਲ ਇਹ ਹੇੈ ਕਿ ਨਿਰਮਲ ਰਿਸ਼ੀ ਦਾ ਪਿਸਤੌਲ ਲੈ ਕਿਸ ਨੇ ਲਿਆ। ਇਸ ਦਾ ਜਵਾਬ ਵੀ ਖੁਦ ਨਿਰਮਲ ਹੀ ਦਿੰਦੀ ਨਜ਼ਰ ਆਉਂਦੀ ਹੈ।
ਇਸ ਵੀਡੀਓ ਨੂੰ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਬਣਾਇਆ ਹੈ। ਵੀਡੀਓ 'ਚ ਐਮੀ ਨਿਰਮਲ ਜੀ ਨੂੰ ਪੁੱਛਦਾ ਹੈ ਕਿ ਉਨ੍ਹਾਂ ਦਾ ਪਿਸਤੌਲ ਕਿੱਥੇ ਗਿਆ। ਇਸ 'ਤੇ ਨਿਰਮਲ ਜੀ ਕਹਿੰਦੇ ਹਨ ਕਿ ਪੰਜਾਬ 'ਚ ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਇਸ ਦੇ ਚਲਦਿਆਂ ਉੇਨ੍ਹਾਂ ਦਾ ਪਿਸਤੌਲ ਜਮਾਂ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਨਾਲ ਇਸ ਵੀਡੀਓ 'ਚ ਸੋਨਮ ਬਾਜਵਾ ਵੀ ਨਜ਼ਰ ਆਉਂਦੀ ਹੈ। ਐਮੀ ਵਿਰਕ ਫਿਲਮ ਦੇ ਸੈੱਟ 'ਤੇ ਸੋਨਮ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਿਰਮਲ ਰਿਸ਼ੀ ਇੰਨੀਂ ਦਿਨੀਂ ਫਿਲਮ 'ਨਿੱਕਾ ਜ਼ੈਲਦਾਰ 4' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਤੰਬਰ 2024 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)