(Source: ECI/ABP News)
Sargun Mehta: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਪਾਰਟੀ 'ਚ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ
ਸਰਗੁਣ ਮਹਿਤਾ (Sargun Mehta) ਅਤੇ ਰਵੀ ਦੁਬੇ (Ravi Dubey) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਇੱਕ ਪਾਰਟੀ ‘ਚ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
![Sargun Mehta: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਪਾਰਟੀ 'ਚ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ punjabi actress sargun mehta dances with husband ravi dubey their video goes viral on social media Sargun Mehta: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਪਾਰਟੀ 'ਚ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ](https://feeds.abplive.com/onecms/images/uploaded-images/2023/01/11/c23c6c7045a5eb61d861ba82f6609bdc1673413945226469_original.jpg?impolicy=abp_cdn&imwidth=1200&height=675)
Sargun Mehta Ravi Dubey: ਸਰਗੁਣ ਮਹਿਤਾ (Sargun Mehta) ਅਤੇ ਰਵੀ ਦੁਬੇ (Ravi Dubey) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਇੱਕ ਪਾਰਟੀ ‘ਚ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵੀ ਦੁਬੇ ਖੜੇ ਪਾਣੀ ਪੀ ਰਹੇ ਹਨ ਅਤੇ ਸਰਗੁਨ ਮਹਿਤਾ ਨੂੰ ਡਾਂਸ ਕਰਦੇ ਹੋਏ ਵੇਖ ਰਹੇ ਹਨ। ਇਸੇ ਦੌਰਾਨ ਰਵੀ ਦੁਬੇ ਵੀ ਪਾਣੀ ਪੀਣ ਤੋਂ ਬਾਅਦ ਡਾਂਸ ਕਰਨ ਲੱਗ ਪੈਂਦੇ ਹਨ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਸ਼ਾਇਰੀ ਨੂੰ ਆਪਣੇ ਸ਼ੋਅ ‘ਬੜੇ ਅਛੇ ਲਗਤੇ ਹੈਂ 2’ ’ਚ ਵਰਤੇਗੀ ਏਕਤਾ ਕਪੂਰ
ਦੋਵਾਂ ਦੇ ਇਸ ਜ਼ਬਰਦਸਤ ਡਾਂਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਪ੍ਰੇਮ ਢਿੱਲੋਂ ਦੇ ਗੀਤ ਓਲਡ ਸਕੂਲ ‘ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਸਰਗੁਣ ਮਹਿਤਾ ਆਪਣੇ ਮਸਤ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਹੁਣ ਤੱਕ ਅਦਾਕਾਰਾ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਅਤੇ ਜਲਦ ਹੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਦੀ ਫ਼ਿਲਮ ‘ਚ ਵੀ ਕੰਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਨਵੀਂ ਵੀਡੀਓ ਬਣੀ ਚਰਚਾ ਦਾ ਵਿਸ਼ਾ, ਮਨਮੋਹਕ ਅਦਾਵਾਂ ਨਾਲ ਅਦਾਕਾਰਾ ਨੇ ਲੁੱਟੀ ਮਹਿਫਲ
ਉਸ ਦਾ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹੈ ਅਤੇ ਕਈ ਟੀਵੀ ਸੀਰੀਅਲ ‘ਚ ਕੰਮ ਕਰ ਰਿਹਾ ਹੈ। ਦੋਵਾਂ ਦੀ ਮੁਲਾਕਾਤ ਦਿੱਲੀ ‘ਚ ਇੱਕ ਸ਼ੋਅ ਦੇ ਆਡੀਸ਼ਨ ਦੇ ਦੌਰਾਨ ਹੋਈ ਸੀ । ਦੋਵਾਂ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)