![ABP Premium](https://cdn.abplive.com/imagebank/Premium-ad-Icon.png)
Sargun Mehta: ਸਰਗੁਣ ਮਹਿਤਾ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- ਰੱਬ ਨੇ ਕੀਤਾ ਮੇਕਓਵਰ
Sargun Mehta Pics: ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਹੈ।
![Sargun Mehta: ਸਰਗੁਣ ਮਹਿਤਾ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- ਰੱਬ ਨੇ ਕੀਤਾ ਮੇਕਓਵਰ punjabi actress sargun mehta shares her struggling days photo on social media says bhagwan ne mera makeover kiya Sargun Mehta: ਸਰਗੁਣ ਮਹਿਤਾ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਅਦਾਕਾਰਾ ਨੂੰ ਪਛਾਨਣਾ ਮੁਸ਼ਕਲ, ਬੋਲੀ- ਰੱਬ ਨੇ ਕੀਤਾ ਮੇਕਓਵਰ](https://feeds.abplive.com/onecms/images/uploaded-images/2023/04/11/58cab97d509b162a28aea275ebeb312a1681208629222469_original.jpg?impolicy=abp_cdn&imwidth=1200&height=675)
Sargun Mehta Childhood Pics: ਸਰਗੁਣ ਮਹਿਤਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚ ਹੁੰਦੀ ਹੈ। ਉਸ ਨੂੰ ਆਪਣੇ ਕਮਾਲ ਦੇ ਐਕਟਿੰਗ ਟੈਲੇਂਟ ਤੇ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਅਦਾਕਾਰਾ ਆਪਣੀ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ 'ਚ ਰਹਿੰਦੀ ਹੈ।
ਹਾਲ ਹੀ 'ਚ ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਸੱਚਮੁੱਚ ਉਸ ਸਮੇਂ ਦੀ ਸਰਗੁਣ ਅਤੇ ਅੱਜ ਦੀ ਸਰਗੁਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸਰਗੁਣ ਦੀ ਪੁਰਾਣੀ ਤਸਵੀਰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਸਰਗੁਣ ਮਹਿਤਾ ਹੀ ਹੈ। ਦੇਖੋ ਉਸ ਦੀ ਇਹ ਤਸਵੀਰ:
ਇਸ ਦੇ ਨਾਲ ਹੀ ਸਰਗੁਣ ਨੇ ਆਪਣੇ ਬਚਪਨ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਨਾਲ ਹੀ ਉਸ ਨੇ ਆਪਣੇ ਪਤੀ ਰਵੀ ਦੂਬੇ ਦੇ ਟਰਾਂਸਫੋਰਮੇਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਦੋਵਾਂ ਦੇ ਟਰਾਂਸਫੋਰਮੇਸ਼ਨ ਦੀ ਤੁਲਨਾ ਕੀਤੀ। ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ ਲਿਖੀ, 'ਰਵੀ ਦੂਬੇ ਦਾ ਟਰਾਂਸਫੋਰਮੇਸ਼ਨ ਬਨਾਮ ਸਰਗੁਣ ਦਾ ਟਰਾਂਸਫੋਰਮੇਸ਼ਨ। ਮੇਰਾ ਟਰਾਂਸਫੋਰਮੇਸ਼ਨ ਰੱਬ ਨੇ ਕੀਤਾ, ਤੁਹਾਡਾ ਮੇਕਅਪ ਆਰਟਿਸਟ ਨੇ।' ਦੇਖੋ ਇਹ ਪੋਸਟ:
View this post on Instagram
ਦੱਸ ਦਈਏ ਕਿ ਸਰਗੁਣ ਮਹਿਤਾ ਦੀ ਇਸ ਪੋਸਟ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਸਰਗੁਣ ਮਹਿਤਾ ਦੇ ਬਚਪਨ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਹਾਲ ਹੀ 'ਚ ਗੁਰਨਾਮ ਭੁੱਲਰ ਦੇ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)