Satinder Satti: ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਕੀਤੀ ਤਾਰੀਫ, ਬੋਲੀ- 'ਤੁਸੀਂ ਪੰਜਾਬੀ ਇੰਡਸਟਰੀ ਦੇ ਬੁੱਧੀਜੀਵੀ'
ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸਰਤਾਜ ਦੀ ਨਵੀਂ ਐਲਬਮ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ, 'ਤੁਹਾਡੇ ਵਰਗਾ ਬੁੱਧੀਜੀਵੀ ਪੰਜਾਬੀ ਇੰਡਸਟਰੀ 'ਚ ਕਦੇ ਅੱਜ ਤੱਕ ਨਹੀਂ ਆਇਆ।
Satinder Satti Praises Sartaaj Shayari: ਪੰਜਾਬੀ ਗਾਇਕ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਹਾਲ ਹੀ 'ਚ ਨੀਰੂ ਬਾਜਵਾ ਦੇ ਨਾਲ ਫਿਲਮ 'ਕਲੀ ਜੋਟਾ' 'ਚ ਨਜ਼ਰ ਆਏ ਸੀ। ਇਹ ਫਿਲਮ ਹਾਲੇ ਵੀ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਦੇ ਨਾਲ ਨਾਲ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰ ਰਹੀ ਹੈ।
ਇਸ ਦੇ ਨਾਲ ਨਾਲ ਸਤਿੰਦਰ ਸਰਤਾਜ ਦੀ ਹਾਲ ਹੀ 'ਚ ਐਲਬਮ 'ਸ਼ਾਇਰਾਨਾ ਸਰਤਾਜ' ਵੀ ਰਿਲੀਜ਼ ਹੋਈ ਹੈ, ਜਿਸ ਕਰਕੇ ਪੂਰੇ ਦੇਸ਼ 'ਚ ਸਰਤਾਜ ਦੇ ਚਰਚੇ ਹੋ ਰਹੇ ਹਨ। ਬਾਲੀਵੁੱਡ ਦੇ ਦਿੱਗਜ ਲੇਖਕ ਤੇ ਗੀਤਕਾਰ ਜਾਵੇਦ ਅਖਤਰ ਤੇ ਕਮੇਡੀਅਨ ਕਪਿਲ ਸ਼ਰਮਾ ਵੀ ਸਰਤਾਜ ਦੀ ਤਾਰੀਫ ਕਰ ਚੁੱਕੇ ਹਨ। ਹੁਣ ਇਸ ਕੜੀ 'ਚ ਸਤਿੰਦਰ ਸੱਤੀ ਦਾ ਨਾਮ ਵੀ ਜੁੜ ਗਿਆ ਹੈ।
ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸਰਤਾਜ ਦੀ ਨਵੀਂ ਐਲਬਮ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ, 'ਤੁਹਾਡੇ ਵਰਗਾ ਬੁੱਧੀਜੀਵੀ ਪੰਜਾਬੀ ਇੰਡਸਟਰੀ 'ਚ ਕਦੇ ਅੱਜ ਤੱਕ ਨਹੀਂ ਆਇਆ। ਤੁਹਾਡੇ ਲਈ ਇੱਕੋ ਸ਼ਬਦ ਹੈ 'ਲਿਮਿਲੈਸ'। ਸਾਨੂੰ ਇਹ ਐਲਬਮ ਦੇਣ ਲਈ ਤੁਹਾਡਾ ਧੰਨਵਾਦ।'
ਦੂਜੇ ਪਾਸੇ ਸਤਿੰਦਰ ਸਰਤਾਜ ਨੇ ਸੱਤੀ ਦੀ ਇਸ ਪੋਸਟ ਨੂੰ ਆਪਣੇ ਇੰਸਟਾਗ੍ਰਾਮ 'ਤੇ ਰੀਪੋਸਟ ਕੀਤਾ ਅਤੇ ਕਿਹਾ, 'ਤੁਹਾਡੇ ਤੋਂ ਪ੍ਰਸ਼ੰਸਾ ਮਿਲਣਾ ਬਹੁਤ ਮਾਇਨੇ ਰਖਵਾਉਂਦਾ ਹੈ। ਕਿਉਂਕਿ ਤੁਸੀਂ ਕਵਿਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਤੁਹਾਡਾ ਦਿਲੋਂ ਧੰਨਵਾਦੀ ਹਾਂ।'
ਕਾਬਿਲੇਗ਼ੌਰ ਹੈ ਕਿ ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' 9 ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਦੀਆਂ ਦੋ ਕਵਿਤਾਵਾਂ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਹਨ। ਜੋ ਕਿ ਲੋਕਾਂ ਦਾ ਕਾਫੀ ਦਿਲ ਜਿੱਤ ਰਹੀਆਂ ਹਨ।
View this post on Instagram
ਦੂਜੇ ਪਾਸੇ, ਸਤਿੰਦਰ ਸੱਤੀ ਦਾ ਨਾਂ ਵੀ ਕਾਫੀ ਸੁਰਖੀਆਂ 'ਚ ਰਿਹਾ ਹੈ। ਕਿਉਂਕਿ ਉਹ ਹਾਲ ਹੀ 'ਚ ਕੈਨੇਡਾ 'ਚ ਵਕੀਲ ਬਣੀ ਹੈ। ਇਸ ਦੇ ਨਾਲ ਨਾਲ ਉਹ ਰੇਡੀਓ ਚੈਨਲ 92.7 ਬਿੱਗ ਐਫਐਮ 'ਤੇ 'ਰੰਗ ਪੰਜਾਬ ਦੇ' ਨਾਂ ਦਾ ਪ੍ਰੋਗਰਾਮ ਵੀ ਹੋਸਟ ਕਰਦੀ ਹੈ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ 74 ਦੀ ਉਮਰ 'ਚ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਫੈਨਜ਼ ਹੋ ਰਹੇ ਹੈਰਾਨ