Satinder Satti: ਤੁਹਾਨੂੰ ਵੀ ਆਦਤ ਹੈ ਫਿਜ਼ੂਲ ਖਰਚੀ ਕਰਨ ਦੀ ਤਾਂ ਤੁਹਾਡੇ ਲਈ ਹੈ ਇਹ ਖਬਰ, ਅਦਾਕਾਰਾ ਸਤਿੰਦਰ ਸੱਤੀ ਦੇ ਰਹੀ ਪੈਸੇ ਬਚਾਉਣ ਦੀ ਸਲਾਹ
Satinder Satti Video: ਸਤਿੰਦਰ ਸੱਤੀ ਪੈਸੇ ਬਚਾਉਣ ਦੇ ਤਰੀਕੇ ਦੱਸਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਸਭ ਦੇ ਨਾਲ ਸਾਂਝਾ ਕਰ ਰਹੀ ਹੈ ਕਿ.........
ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Video: ਅੱਜ ਕੱਲ੍ਹ ਮਹਿੰਗਾਈ ਦੇ ਇਸ ਦੌਰ 'ਚ ਹਰ ਕੋਈ ਪਰੇਸ਼ਾਨ ਹੀ ਰਹਿੰਦਾ ਹੈ। ਖਾਸ ਕਰਕੇ ਮਿਡਲ ਕਲਾਸ ਯਾਨਿ ਮੱਧ ਵਰਗੀ ਪਰਿਵਾਰਾਂ ਦੀ ਇਹੀ ਪ੍ਰੋਬਲਮ ਹੁੰਦੀ ਹੈ। ਤਨਖਾਹ ਆਉਂਦੇ ਹੀ 2 ਦਿਨਾਂ 'ਚ ਖਰਚ ਵੀ ਹੋ ਜਾਂਦੀ ਹੈ। ਇਸ 'ਚ ਕੋਈ ਕਰ ਵੀ ਕੀ ਸਕਦਾ ਹੈ। ਅੱਜ ਕੱਲ੍ਹ ਹਰ ਕਿਸੇ ਦੇ ਖਰਚੇ ਉਸ ਦੀ ਆਮਦਨ ਨਾਲੋਂ ਵੱਧ ਹੁੰਦੇ ਹਨ। ਪਰ ਅਜਿਹੇ 'ਚ ਜੇ ਤੁਹਾਨੂੰ ਕੋਈ ਪੈਸੇ ਬਚਾਉਣ ਦੀ ਵਧੀਆ ਸਲਾਹ ਦੇਵੇ ਤਾਂ?
ਜੀ ਹਾਂ, ਪੰਜਾਬੀ ਗਾਇਕਾ ਅਦਾਕਾਰਾ, ਕਵਿੱਤਰੀ ਤੇ ਵਕੀਲ ਸਤਿੰਦਰ ਸੱਤੀ ਪੈਸੇ ਬਚਾਉਣ ਦੇ ਤਰੀਕੇ ਦੱਸਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਸਭ ਦੇ ਨਾਲ ਸਾਂਝਾ ਕਰ ਰਹੀ ਹੈ ਕਿ ਆਪਾਂ ਕਿਵੇਂ ਆਪਣੇ ਖਰਚੇ ਘਟਾ ਕੇ ਪੈਸੇ ਬਚਾ ਸਕਦੇ ਹਾਂ। ਦੇਖੋ ਇਹ ਵੀਡੀਓ:
View this post on Instagram
ਨਵੇਂ ਸਾਲ ਦੇ ਜਿਉਣ ਦੇ ਤਰੀਕੇ ਸਿਖਾ ਰਹੀ ਸੱਤੀ
ਜਦੋਂ ਤੋਂ ਨਵਾਂ ਸਾਲ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਤਿੰਦਰ ਸੱਤੀ ਨੇ ਅਜਿਹੇ ਪ੍ਰੇਰਨਾਤਮਕ ਵੀਡੀਓਜ਼ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਉਹ ਇਨਸਾਨ ਨੂੰ ਖੁਦ ਨੂੰ ਪਿਆਰ ਕਰਨ ਦੇ ਮੂਲ ਮੰਤਰ ਸਿਖਾਉਂਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਆਪਣੇ ਆਪ ਨੂੰ ਪਿਆਰ ਕਰਨ ਦਾ ਖੁਦ ਨੂੰ ਸਿਹਤਮੰਦ ਰੱਖਣ ਦਾ ਸੰਕਲਪ ਲੈ ਲਓ, ਤਾਂ ਤੁਹਾਡੀ ਜ਼ਿੰਦਗੀ ਅਸਾਨ ਤੇ ਖੁਸ਼ਹਾਲ ਹੋ ਜਾਵੇਗੀ।
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਪਿਛਲੇ ਸਾਲ ਕੈਨੇਡਾ 'ਚ ਇੰਮੀਗਰੇਸ਼ਨ ਵਕੀਲ ਬਣੀ ਸੀ। ਉਹ ਅਕਸਰ ਹੀ ਵਿਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਫਰੌਡ ਟਰੈਵਲ ਏਜੰਟਾਂ ਤੋਂ ਬਚਣ ਦੀ ਸਲਾਹ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀਆ ਵੀਡੀਓਜ਼ ਲੋਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ।