Sonam Bajwa: ਸੋਨਮ ਬਾਜਵਾ ਨੇ ਐਟਲਾਂਟਾ 'ਚ ਲਾਈਵ ਕੰਸਰਟ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ
Sonam Bajwa Sidhu Moose Wala: ਸੋਨਮ ਬਾਜਵਾ ਨੇ ਆਪਣੀ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਸੋਨਮ ਮੂਸੇਵਾਲਾ ਦੇ ਗਾਣਿਆਂ 'ਤੇ ਡਾਂਸ ਕਰਦੀ ਨਜ਼ਰ ਆਈ। ਦੇਖੋ ਇਸ ਕੰਸਰਟ ਦੀਆਂ ਖੂਬਸੂਰਤ ਤਸਵੀਰਾਂ:
Sonam Bajwa TributeTo Sidhu Moose Wala: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਸੋਨਮ ਬਾਜਵਾ ਨੇ ਐਲਾਨ ਕੀਤਾ ਸੀ ਕਿ ਉਹ ਅਕਸ਼ੇ ਕੁਮਾਰ ਦੇ ਨਾਲ ਨੌਰਥ ਅਮਰੀਕਾ 'ਚ ਵਰਲਡ ਟੂਰ ਕਰਨ ਜਾ ਰਹੀ ਹੈ। ਇਸ ਦੌਰਾਨ ਸੋਨਮ ਬਾਜਵਾ ਅਕਸ਼ੇ ਕੁਮਾਰ ਸਣੇ ਆਪਣੀ ਪੂਰੀ ਟੀਮ ਨਾਲ ਐਟਲਾਂਟਾ ਪਹੁੰਚੀ। ਇੱਥੇ ਸੋਨਮ ਬਾਜਵਾ ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਮਹਿਫਲ ਲੁੱਟ ਲਈ।
ਸੋਨਮ ਬਾਜਵਾ ਨੇ ਆਪਣੀ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਸੋਨਮ ਮੂਸੇਵਾਲਾ ਦੇ ਗਾਣਿਆਂ 'ਤੇ ਡਾਂਸ ਕਰਦੀ ਨਜ਼ਰ ਆਈ। ਦੱਸ ਦਈਏ ਕਿ ਸੋਨਮ ਦੀ ਲਾਈਵ ਪਰਫਾਰਮੈਂਸ ਦਾ ਇਹ ਵੀਡੀਓ ਅਦਾਕਾਰਾ ਦੇ ਫੈਨਪੇਜ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸ਼ੇਅਰ ਕੀਤਾ ਹੈ।
View this post on Instagram
ਦੇਖੋ ਇਸ ਕੰਸਰਟ ਦੀਆਂ ਖੂਬਸੂਰਤ ਤਸਵੀਰਾਂ:
ਦੱਸ ਦਈਏ ਕਿ ਬੀਤੇ ਦਿਨੀਂ ਸੋਨਮ ਬਾਜਵਾ ਦੀ ਵੀਡੀਓ ਵੀ ਸਾਹਮਣੇ ਆਈ ਸੀ। ਵੀਡੀਓ 'ਚ ਉਹ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੀ ਗਈ ਸੀ। ਇਸ ਸਮੇਂ ਸੋਨਮ ਅਕਸ਼ੇ ਕੁਮਾਰ ਨਾਲ ਐਟਲਾਂਟਾ 'ਚ ਲਾਈਵ ਸ਼ੋਅ ਕਰ ਰਹੀ ਹੈ। ਬਾਲੀਵੁੱਡ ਅਭਿਨੇਤਰੀਆਂ ਮੋਨੀ ਰਾਏ ਤੇ ਨੋਰਾ ਫਤੇਹੀ ਵੀ ਇਸ ਵਰਲਡ ਟੂਰ ਦਾ ਹਿੱਸਾ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਨਾਲ ਕਾਫੀ ਨੇੜਤ ਸੀ। ਦੋਵੇਂ ਬਹੁਤ ਚੰਗੇ ਦੋਸਤ ਸੀ। ਸਿੱਧੂ ਦੇ ਜਾਣ ਨਾਲ ਸੋਨਮ ਨੂੰ ਕਾਫੀ ਸਦਮਾ ਪਹੁੰਚਿਆ ਸੀ। ਉਹ ਅਕਸਰ ਮੂਸੇਵਾਲਾ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਲਾਈਵ ਕੰਸਰਟ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।
ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਕੈਰੀ ਆਨ ਜੱਟਾ 3' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ 'ਕੈਰੀ ਆਨ ਜੱਟਾ 3' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਹ ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਨੇ ਹਾਲ ਹੀ 'ਗੋਡੇ ਗੋਡੇ ਚਾਅ' ਫਿਲਮ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ। ਇਹ ਫਿਲਮ 28 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਆਲੀਆ ਭੱਟ ਦੇ ਨਾਂ ਵੱਡੀ ਪ੍ਰਾਪਤੀ, ਅਦਾਕਾਰਾ ਨੂੰ 'RRR' ਲਈ ਮਿਲਿਆ ਹਾਲੀਵੁੱਡ 'ਸਪੌਟਲਾਈਟ ਐਵਾਰਡ 2023'