Tania: ਪੰਜਾਬੀ ਅਦਾਕਾਰਾ ਤਾਨੀਆ ਨੇ ਸ਼ਾਹੀ ਅੰਦਾਜ਼ ਨਾਲ ਜਿੱਤਿਆ ਦਿਲ, ਦਿਲਕਸ਼ ਅਦਾਵਾਂ 'ਤੇ ਫੈਨਜ਼ ਨੇ ਲੁਟਾਇਆ ਪਿਆਰ
Tania Pics: ਤਾਨੀਆ ਬਿਲਕੁਲ ਕਿਸੇ ਬੇਗਮ ਵਾਂਗ ਸਜੀ ਹੋਈ ਹੈ। ਉਸ ਨੇ ਪੁਰਾਣੇ ਜ਼ਮਾਨੇ ਵਾਲੀ ਐਥਨਿਕ ਮੁਸਲਿਮ ਲੁੱਕ ਨੂੰ ਕੈਰੀ ਕੀਤਾ ਹੈ। ਇਹ ਲੁੱਕ ਅਦਾਕਾਰਾ 'ਤੇ ਕਾਫੀ ਜੱਚ ਵੀ ਰਹੀ ਹੈ।
Tania Viral Video: ਪੰਜਾਬੀ ਅਦਾਕਾਰਾ ਤਾਨੀਆ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਹਾਲ ਹੀ 'ਚ ਆਪਣੀਆਂ ਫਿਲਮਾਂ 'ਚ ਦਮਦਾਰ ਐਕਟਿੰਗ ਕਰਕੇ ਇਸ ਦਾ ਸਬੂਤ ਦਿੱਤਾ ਹੈ।
ਇਸ ਦੇ ਨਾਲ ਨਾਲ ਤਾਨੀਆ ਨੂੰ ਉਸ ਦੀ ਖੂਬਸੂਰਤੀ ਤੇ ਕਿਊਟ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਾਨੀਆ ਦਾ ਸ਼ਾਹੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਤਾਨੀਆ ਬਿਲਕੁਲ ਕਿਸੇ ਬੇਗਮ ਵਾਂਗ ਸਜੀ ਹੋਈ ਹੈ। ਉਸ ਨੇ ਪੁਰਾਣੇ ਜ਼ਮਾਨੇ ਵਾਲੀ ਐਥਨਿਕ ਮੁਸਲਿਮ ਲੁੱਕ ਨੂੰ ਕੈਰੀ ਕੀਤਾ ਹੈ। ਇਹ ਲੁੱਕ ਅਦਾਕਾਰਾ 'ਤੇ ਕਾਫੀ ਜੱਚ ਵੀ ਰਹੀ ਹੈ। ਤਸਵੀਰਾਂ 'ਚ ਤਾਨੀਆ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਲਹਿੰਗੇ ਦੇ ਨਾਲ ਹੈਵੀ ਜਿਊਲਰੀ ਕੈਰੀ ਕੀਤੀ ਹੈ। ਉਸ ਨੇ ਹੈਵੀ ਮੇਕਅੱਪ ਤੇ ਕਰਲੀ ਵਾਲਾਂ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਉਸ ਦੀਆ ਇਹ ਤਸਵੀਰਾਂ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ। ਉਹ ਕਮੈਂਟ ਕਰਕੇ ਅਦਾਕਾਰਾ 'ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਤਾਨੀਆ ਇੰਨੀਂ ਦਿਨੀਂ ਆਪਣੀ ਫਿਲਮ 'ਮਿੱਠੜੇ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।