ਕੇਰਲ `ਚ ਕੁੱਤੇ ਨੂੰ ਜ਼ਿੰਦਾ ਸਾੜਨ ਤੇ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਦੁਖੀ, ਕਿਹਾ- ਵੀਡੀਓ ਨੇ ਮੈਨੂੰ ਅੰਦਰ ਤੱਕ ਹਿਲਾਤਾ
Wamiqa Gabbi: ਵਾਮਿਕਾ ਗੱਬੀ ਨੇ ਕੇਰਲਾ ਚ ਕੁੱਤੇ ਨੂੰ ਜ਼ਿੰਦਾ ਸਾੜਨ ਤੇ ਨਾਰਾਜ਼ਗੀ ਜਤਾਈ ਹੈ। ਸੋਸ਼ਲ ਮੀਡੀਆ ਤੇ ਲੰਬੀ ਚੌੜੀ ਪੋਸਟ ਸ਼ੇਅਰ ਅਦਾਕਾਰਾ ਨੇ ਆਪਣਾ ਗੁੱਸਾ ਕੱਢਿਆ।
Punjabi Actress Wamiqa Gabbi: ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ ਤੇ ਪੰਜਾਬੀ ਇੰਡਸਟਰੀ `ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਹਿੰਦੀ ਤੇ ਮਲਿਆਲਮ ਫ਼ਿਲਮਾਂ `ਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਵਾਮਿਕਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੀ ਹੈ। ਉਹ ਹਰ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ
ਹਾਲ ਹੀ `ਚ ਕੇਰਲਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਸੀ ਕਿ ਉੱਥੇ ਦੇ ਅਲਪੁਜ਼ਾ ਨਾਂ ਦੀ ਜਗ੍ਹਾ ਤੇ ਇੱਕ ਕੁੱਤੇ ਨੂੰ ਜ਼ਿੰਦਾ ਸਾੜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਕੁੱਤਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਵਜ੍ਹਾ ਸਿਰਫ਼ ਇਹ ਸੀ ਕਿ ਸ਼ਹਿਰ `ਚ ਕੁੱਤਿਆਂ ਦੀ ਅਬਾਦੀ ਬਹੁਤ ਜ਼ਿਆਦਾ ਹੋ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਟਿਕਾਣੇ ਲਾਉਣਾ ਬਹੁਤ ਜ਼ਰੂਰੀ ਸੀ।
ਇਸੇ ਮੁੱਦੇ ਤੇ ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਦਾ ਦਰਦ ਸਾਫ਼ ਛਲਕਦਾ ਦਿਖਾਈ ਦਿਤਾ। ਉਨ੍ਹਾਂ ਨੇ ਕਿਹਾ, "ਕੇਰਲਾ ਦੇ ਅਲਪੁਜ਼ਾ `ਚ ਕੁੱਤੇ ਨੂੰ ਜ਼ਿੰਦਾ ਸਾੜ ਦਿਤਾ ਗਿਆ। ਉੱਥੇ ਕੁੱਤਿਆਂ ਨੂੰ ਖਾਣਾ ਖਿਲਾਉਣ ਵਾਲੇ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਸਿਰਫ਼ ਇਹੀ ਕੁੱਤਾ ਨਹੀਂ, ਹੋਰ ਪਤਾ ਨਹੀਂ ਕਿੰਨੇ ਕੁੱਤਿਆਂ ਨੂੰ ਇਸੇ ਤਰ੍ਹਾਂ ਗਾਇਬ ਕਰ ਦਿਤਾ ਗਿਆ ਹੈ। ਤੇ ਇਹ ਕੁੱਤਾ ਬੇਹੱਦ ਦਰਦਨਾਕ ਹਾਲਤ `ਚ ਮਿਲਿਆ ਸੀ। ਇਹ ਸਭ ਜਾਣਦੇ ਹਨ ਕਿ ਕੁੱਤਿਆਂ ਦੀ ਅਬਾਦੀ ਤੇਜ਼ੀ ਨਾਲ ਵਧ ਰਹੀ ਹੈ, ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਉਨ੍ਹਾਂ ਤੇ ਤਸ਼ੱਦਦ ਢਾਹੋ। ਤੁਹਾਨੂੰ ਇੰਜ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ।"
ਵਾਮਿਕਾ ਨੇ ਅੱਗੇ ਕਿਹਾ, "ਕਹਿਣ ਨੂੰ ਤਾਂ ਇਨਸਾਨਾਂ ਦੀ ਅਬਾਦੀ ਵੀ ਤੇਜ਼ੀ ਨਾਲ ਵਧ ਰਹੀ ਹੈ, ਹੁਣ ਕੀ ਇਨਸਾਨਾਂ ਨੂੰ ਵੀ ਇੰਜ ਹੀ ਮਾਰੋਗੇ? ਇਨਸਾਨਾਂ ਨੂੰ ਵੀ ਜ਼ਿੰਦਾ ਸਾੜੋਗੇ? ਕਿਸੇ ਨੂੰ ਮਾਰਨਾ ਸਮੱਸਿਆ ਦਾ ਹੱਲ ਕਦੇ ਨਹੀਂ ਹੋ ਸਕਦਾ। ਸਾਨੂੰ ਜਾਨਵਰਾਂ ਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ। ਨਾ ਕਿ ਉਨ੍ਹਾਂ ਨੂੰ ਮਾਰਨਾ ਚਾਹੀਦਾ ਹੈ। ਐਨੀਮਲ ਬਰਥ ਕੰਟਰੋਲ ਨੂੰ ਲੈਕੇ ਕਾਨੂੰਨ ਬਣਨਾ ਚਾਹੀਦਾ ਹੈ।"