(Source: ECI/ABP News)
Gurpreet Ghuggi; ਗੁਰਪ੍ਰੀਤ ਘੁੱਗੀ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ, ਟਰੇਨ 'ਚ ਸਫਰ ਕਰਦੇ ਆਏ ਨਜ਼ਰ, ਬੋਲੇ- 'ਯਾਦਾਂ ਤਾਜ਼ੀਆਂ ਹੋ ਗਈਆਂ...'
Gurpreet Ghuggi Video: ਗੁਰਪ੍ਰੀ ਘੁੱਗੀ ਦੀ ਇੱਕ ਵੀਡੀਓ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ, ਜਿਸ ਵਿੱਚ ਕਲਾਕਾਰ ਟਰੇਨ 'ਚ ਸਫਰ ਕਰਦਾ ਨਜ਼ਰ ਆ ਰਿਹਾ ਹੈ।
![Gurpreet Ghuggi; ਗੁਰਪ੍ਰੀਤ ਘੁੱਗੀ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ, ਟਰੇਨ 'ਚ ਸਫਰ ਕਰਦੇ ਆਏ ਨਜ਼ਰ, ਬੋਲੇ- 'ਯਾਦਾਂ ਤਾਜ਼ੀਆਂ ਹੋ ਗਈਆਂ...' punjabi comedian actor gurpreet ghuggi travels in train his video wins fans hearts Gurpreet Ghuggi; ਗੁਰਪ੍ਰੀਤ ਘੁੱਗੀ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ, ਟਰੇਨ 'ਚ ਸਫਰ ਕਰਦੇ ਆਏ ਨਜ਼ਰ, ਬੋਲੇ- 'ਯਾਦਾਂ ਤਾਜ਼ੀਆਂ ਹੋ ਗਈਆਂ...'](https://feeds.abplive.com/onecms/images/uploaded-images/2023/10/10/9bf4a15bb393853289c392adb79b8d0f1696926701961469_original.png?impolicy=abp_cdn&imwidth=1200&height=675)
Gurpreet Ghuggi Video: ਗੁਰਪ੍ਰੀਤ ਘੁੱਗੀ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਹਨ। ਉਨ੍ਹਾਂ ਨੇ ਆਪਣੀ ਕਮੇਡੀ ਤੇ ਸ਼ਾਨਦਾਰ ਐਕਟਿੰਗ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਘੁੱਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਪ ਕਾਮੇਡੀ ਹੀ ਨਹੀਂ, ਸਗੋਂ ਸੰਜੀਦਾ ਕਿਰਦਾਰ ਵੀ ਬੇਹਤਰੀਨ ਤਰੀਕੇ ਨਾਲ ਨਿਭਾ ਸਕਦੇ ਹਨ।
ਫਿਲਮਾਂ ਤੋਂ ਇਲਾਵਾ ਘੱੁਗੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਘੁੱਗੀ ਦੀ ਇੱਕ ਵੀਡੀਓ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ, ਜਿਸ ਵਿੱਚ ਕਲਾਕਾਰ ਟਰੇਨ 'ਚ ਸਫਰ ਕਰਦਾ ਨਜ਼ਰ ਆ ਰਿਹਾ ਹੈ। ਘੁੱਗੀ ਬਿਲਕੁਲ ਇਕੱਲੇ ਟਰੇਨ 'ਚ ਸਫਰ ਕਰ ਰਹੇ ਹਨ। ਉਹ ਵੀ ਬਿਲਕੁਲ ਕਿਸੇ ਆਮ ਇਨਸਾਨ ਦੀ ਤਰ੍ਹਾਂ। ਘੁੱਗੀ ਦੇ ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਘੁੱਗੀ ਦੇ ਇਸ ਵੀਡੀਓ 'ਤੇ ਕਮੈਂਟ ਕਰਕੇ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ। ਵੀਡੀਓ 'ਚ ਘੁੱਗੀ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅੱਜ ਟਰੇਨ 'ਚ ਸਫਰ ਕਰਕੇ ਉਨ੍ਹਾਂ ਦੀਆਂ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੋਰ ਹੈ ਕਿ ਗੁਰਪ੍ਰੀਤ ਘੁੱਗੀ ਲਈ ਸਾਲ 2023 ਕਾਫੀ ਬੇਹਤਰੀਨ ਰਿਹਾ ਹੈ। ਉਨ੍ਹਾਂ ਦੀਆਂ ਇਸ ਸਾਲ 3 ਫਿਲਮਾਂ ਆਈਆਂ ਸੀ। ਇਹ ਫਿਲਮਾਂ ਸਨ 'ਚੱਲ ਜਿੰਦੀਏ', 'ਕੈਰੀ ਆਨ ਜੱਟਾ 3' ਤੇ 'ਮਸਤਾਨੇ'। ਤਿੰਨੇ ਹੀ ਫਿਲਮਾਂ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਰਹੀਆਂ। ਕੈਰੀ ਆਨ ਜੱਟਾ 3 ਨੇ ਤਾਂ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਸਾਰੇ ਰਿਕਾਰਡ ਹੀ ਤੋੜ ਦਿੱਤੇ। 'ਕੈਰੀ......3' ਪੰਜਾਬੀ ਸਿਨੇਮਾ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਤੋਂ ਇਲਾਵਾ ਘੁੱਗੀ ਫਿਲਮ 'ਮਸਤਾਨੇ' ਵੀ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਆਮਿਰ ਖਾਨ ਦੀ ਵਜ੍ਹਾ ਕਰਕੇ ਬਾਥਰੂਮ 'ਚ ਕਈ ਘੰਟਿਆਂ ਤੱਕ ਰੋਈ ਸੀ ਦਿਵਿਆ ਭਾਰਤੀ, ਹੈਰਾਨ ਕਰੇਗਾ ਇਹ ਕਿੱਸਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)