ਪੰਜਾਬੀ ਇੰਡਸਟਰੀ 'ਤੇ ਇਸ ਸ਼ਖਸ ਨੇ ਲਾਏ ਸੰਗੀਨ ਇਲਜ਼ਾਮ, ਕਿਹਾ- ਆਪਣੀਆਂ ਜੜਾਂ ਨੂੰ ਭੁੱਲ ਗਏ ਪੰਜਾਬੀ ਕਲਾਕਾਰ
ਦੀਪਾ ਰਾਏ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੰਜਾਬੀ ਇੰਡਸਟਰੀ ਆਪਣੇ ਲੈਜੇਂਡ ਕਲਾਕਾਰਾਂ ਨੂੰ ਭੁੱਲ ਗਈ ਹੈ। ਜਿਨ੍ਹਾਂ ਨੇ ਇੰਡਸਟਰੀ ਦੀ ਸ਼ੁਰੂਆਤ ਕੀਤੀ
Deepa Rai On Biased Punjabi Industry: ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਇੰਨੀਂ ਦਿਨੀਂ ਖੂਬ ਤਰੱਕੀਆਂ ਕਰ ਰਹੀ ਹੈ। ਪੰਜਾਬੀ ਕਲਾਕਾਰਾਂ ਦੇ ਨਾਂ ਹੁਣ ਦੇਸ਼ ਦੁਨੀਆ 'ਚ ਵੀ ਮਸ਼ਹੂਰ ਹੋ ਗਏ ਹਨ। ਪਰ ਇਸ ਇੰਡਸਟਰੀ ਦੀ ਇੱਕ ਡਾਰਕ ਸਾਈਡ ਵੀ ਹੈ। ਇਹ ਇੰਡਸਟਰੀ ਆਪਣੀਆਂ ਜੜਾਂ ਨਾਲੋਂ ਟੁੱਟ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿਣਾ ਹੈ '22 ਚਮਕੀਲਾ ਫਾਰਐਵਰ' ਫਿਲਮ ਦੇ ਡਾਇਰੈਕਟਰ ਦੀਪਾ ਰਾਏ ਦਾ।
ਦੀਪਾ ਰਾਏ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੰਜਾਬੀ ਇੰਡਸਟਰੀ ਆਪਣੇ ਲੈਜੇਂਡ ਕਲਾਕਾਰਾਂ ਨੂੰ ਭੁੱਲ ਗਈ ਹੈ। ਉਹ ਲੈਜੇਂਡ ਕਲਾਕਾਰ, ਜਿਨ੍ਹਾਂ ਨੇ ਇੰਡਸਟਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ।
ਵੀਡੀਓ 'ਚ ਰਾਏ ਕਹਿ ਰਹੇ ਹਨ ਕਿ ਚਮਕੀਲਾ ਦੀ ਵਿਰਾਸਤ ਨੂੰ ਇੰਡਸਟਰੀ ਸੰਭਾਲ ਨਹੀਂ ਸਕੀ। ਚਮਕੀਲਾ ਦੀ ਮੌਤ ਤੋਂ ਲਗਭਗ 6 ਮਹੀਨੇ ਬਾਅਦ ਹੀ ਉਨ੍ਹਾਂ ਦੀਆਂ ਸਾਰੀਆਂ ਜ਼ਮੀਨ ਜਾਇਦਾਦਾਂ ਵਿਕ ਗਈਆਂ ਸੀ। ਚਮਕੀਲੇ ਦਾ ਪਰਿਵਾਰ ਉਸ ਦੀ ਮੌਤ ਤੋਂ ਬਾਅਦ ਬੈਂਕਰਪਟ ਹੋ ਗਿਆ ਸੀ। ਇਸ ਦੇ ਨਾਲ ਨਾਲ ਰਾਏ ਨੇ ਦਿਲਸ਼ਾਦ ਅਖਤਰ, ਸੁਰਜੀਤ ਬਿੰਦਰੱਖੀਆ ਤੇ ਕੁਲਵਿੰਦਰ ਢਿੱਲੋਂ ਦਾ ਵੀ ਜ਼ਿਕਰ ਕੀਤਾ।
View this post on Instagram
ਮਰਹੂਮ ਲੈਜੇਂਡ ਕਲਾਕਾਰਾਂ ਦੇ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ: ਰਾਏ
ਇਸ ਦੇ ਨਾਲ ਨਾਲ ਰਾਏ ਨੇ ਪੰਜਾਬੀ ਇੰਡਸਟਰੀ 'ਤੇ ਮਰਹੂਮ ਕਲਾਕਾਰਾਂ ਦੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਲੈਜੇਂਡ ਕਲਾਕਾਰਾਂ ਦੇ ਬੱਚਿਆਂ ਲਈ ਵੀ ਹੁਣ ਇੰਡਸਟਰੀ 'ਚ ਥਾਂ ਬਣਾਉਣਾ ਔਖਾ ਹੋ ਗਿਆ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬੀ ਇੰਡਸਟਰੀ ਦੇ ਮਰਹੂਮ ਲੈਜੇਂਡ ਕਲਾਕਾਰਾਂ ਦੇ ਬੱਚੇ ਜਿਵੇਂ ਕਿ ਗੀਤਾਜ ਬਿੰਦਰੱਖੀਆ, ਅਰਮਾਨ ਢਿੱਲੋਂ ਤੇ ਹੋਰ ਕਈ ਮਰਹੂਮ ਕਲਾਕਾਰਾਂ ਦੇ ਬੱਚੇ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਅੰਮ੍ਰਿਤਸਰ ਟੂਰ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸ਼ੇਅਰ, ਦੇਖੋ ਵੀਡੀਓ