Bunty Bains: ਬੰਟੀ ਬੈਂਸ ਨੇ ਪਤਨੀ ਨਾਲ ਸ਼ੇਅਰ ਕੀਤੀ ਵੀਡੀਓ, ਫ਼ੈਨਜ਼ ਨੂੰ ਦਿੱਤਾ ਖਾਸ ਸੰਦੇਸ਼
Bunty Bains: ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇਸ ਜੋੜੇ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸਾਂਝੀ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਫ਼ੈਨਜ਼ ਦੇ ਨਾਂ ਇੱਕ ਸੰਦੇਸ਼ ਵੀ ਦਿਤਾ
Bunty Bains Shares Video With His WIfe Amanpreet Kaur: ਪੰਜਾਬੀ ਗੀਤਕਾਰ ਤੇ ਫ਼ਿਲਮ ਨਿਰਮਾਤਾ ਬੰਟੀ ਬੈਂਸ ਦਾ ਨਾਂ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ `ਚ ਸ਼ੁਮਾਰ ਹੈ। ਇਸ ਦੇ ਨਾਲ ਨਾਲ ਉਹ ਹਰ ਮੁੱਦੇ ਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੇ ਹਨ। ਪਿਛਲੇ ਦਿਨੀਂ ਸਲੀਮ ਮਰਚੈਂਟ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਕਰਨ ਤੇ ਵਿਵਾਦ ਉੱਠਿਆ ਸੀ, ਜਿਸ ਨੂੰ ਲੈਕੇ ਬੰਟੀ ਬੈਂਸ ਨੇ ਸਲੀਮ ਮਰਚੈਂਟ ਨੂੰ ਖੁੱਲਾ ਪੱਤਰ ਲਿਖਿਆ ਸੀ। ਜਿਸ ਤੋਂ ਬਾਅਦ ਬੰਟੀ ਬੈਂਸ ਸੁਰਖੀਆਂ `ਚ ਆਏ ਸੀ। ਇਸ ਦੇ ਨਾਲ ਨਾਲ ਬੈਂਸ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹਨ, ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਹੁਣ ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇਸ ਜੋੜੇ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸਾਂਝੀ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਫ਼ੈਨਜ਼ ਦੇ ਨਾਂ ਇੱਕ ਸੰਦੇਸ਼ ਵੀ ਦਿਤਾ ਹੈ। ਉਨ੍ਹਾਂ ਕਿਹਾ, "ਇੱਧਰ-ਉੱਧਰ ਦੀ ਗੱਲ ਨੀ ਕਰਦਾ, ਬੱਸ ਇੱਕੋ ਗੱਲ ਕਹਿਣੀ ਆ, ਤੁਹਾਡੇ ਤੇ ਆ ਕਿ ਤੁਸੀਂ ਜ਼ਿੰਦਗੀ ਹੱਸ ਕੇ ਕੱਟਣੀ ਆ ਕੇ ਰੋ ਕੇ ਕੱਟਣੀ ਆ।"
View this post on Instagram
ਕਾਬਿਲੇਗ਼ੌਰ ਹੈ ਕਿ ਬੰਟੀ ਬੈਂਸ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੇਬਾਕ ਅੰਦਾਜ਼ ਲਈ ਵੀ ਸੁਰਖੀਆਂ ਬਟੋਰਦੇ ਰਹਿੰਦੇ ਹਨ।