Himanshi Khurana: ਹਿਮਾਂਸ਼ੀ ਖੁਰਾਣਾ ਨੇ ਕਰ ਲਈ ਮੰਗਣੀ? ਅਦਾਕਾਰਾ ਨੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ, ਕਹੀ ਇਹ ਗੱਲ
Himanshi Khurana Engaged: ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹਿਮਾਂਸ਼ੀ ਆਪਣੇ ਖੱਬੇ ਹੱਥ ਦੀ ਰਿੰਗ ਫਿੰਗਰ ‘ਚ ਡਾਇੰਮਡ ਦੀ ਅੰਗੂਠੀ ਪਹਿਨੇ ਨਜ਼ਰ ਆ ਰਹੀ ਹੈ
Himanshi Khurana Got Engaged: ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ‘ਬਿੱਗ ਬੌਸ 13’ ਸ਼ੋਅ ਤੋਂ ਪੂਰੇ ਇੰਡੀਆ ‘ਚ ਪ੍ਰਸਿੱਧ ਹੋਈ। ਇਹੀ ਨਹੀਂ ਜਦੋਂ ਵੀ ਹਿਮਾਂਸ਼ੀ ਕੋਈ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦੀ ਹੈ ਤਾਂ ਉਹ ਮਿੰਟਾਂ ‘ਚ ਵਾਇਰਲ ਹੋ ਜਾਂਦੀ ਹੈ। ਹਾਲ ਹੀ ‘ਚ ਹਿਮਾਂਸ਼ੀ ਨੇ ਦਿਲ ਟੁੱਟਣ ਵਾਲੀਆਂ ਕੁੱਝ ਸ਼ਾਇਰੀਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ ਤਾਂ ਸਭ ਨੂੰ ਲੱਗਿਆ ਕਿ ਸ਼ਾਇਦ ਉਸ ਦਾ ਬਰੇਕਅੱਪ ਹੋ ਗਿਆ ਹੈ। ਪਰ ਹੁਣ ਹਿਮਾਂਸ਼ੀ ਖੁਰਾਣਾ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ, ਹਿਮਾਂਸ਼ੀ ਆਪਣੇ ਖੱਬੇ ਹੱਥ ਦੀ ਰਿੰਗ ਫਿੰਗਰ ‘ਚ ਡਾਇੰਮਡ ਦੀ ਅੰਗੂਠੀ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਇਕੱਲੇ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਰੋਮਾਂਟਿਕ ਸ਼ਾਇਰੀ ਲਿਖੀ ਹੈ। ਹਿਮਾਂਸ਼ੀ ਨੇ ਲਿਖਿਆ, “ਇੱਕ ਮੁੰਦਰੀ ਨਿਸ਼ਾਨੀ ਉਹ ਐਸੀ ਦੇ ਗਿਆ, ਪਾਗਲ ਆਪਣੇ ਹਿੱਸੇ ਦਾ ਪਿਆਰ ਵੀ ਲੈ ਗਿਆ। ਉਸ ਕਿਹਾ ਯਾਦ ਆਊਂਗਾ ਮੁੜ ਦੇਖ ਕੇ। ਉਹ ਅਨਜਾਨਾ ਸੀ ਦੇਹ ਮੇਰੀ ਠੰਢੀ ਹੋ ਗਈ ਰੂਹ ਵੀ ਨਾਲ ਲੈ ਗਿਆ। ਐਚਕੇ (ਹਿਮਾਂਸ਼ੀ ਖੁਰਾਣਾ)।”
ਹਿਮਾਂਸ਼ੀ ਦੀ ਇਸ ਪੋਸਟ ਤੋਂ ਤਾਂ ਇਹੀ ਲੱਗਦਾ ਹੈ ਕਿ ਉਸ ਦੀ ਮੰਗਣੀ ਹੋ ਗਈ ਹੈ। ਕਿਉਂਕਿ ਜੇ ਤੁਸੀਂ ਹਿਮਾਂਸ਼ੀ ਦੀਆਂ ਪੁਰਾਣੀਆਂ ਤਸਵੀਰਾਂ ਦੇਖੋ ਤਾਂ ਉਸ ਵਿੱਚ ਹਿਮਾਂਸ਼ੀ ਦੀ ਉਂਗਲ ‘ਚ ਅਗੂੰਠੀ ਨਜ਼ਰ ਨਹੀਂ ਆਉਂਦੀ। ਫਿਲਹਾਲ ਹਿਮਾਂਸ਼ੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਸ ਦਾ ਮਿਸਟਰ ਪਰਫੈਕਟ ਆਸਿਮ ਰਿਆਜ਼ ਹੀ ਹੈ, ਜਾਂ ਫਿਰ ਕਿਸੇ ਹੋਰ ਨਾਲ ਹਿਮਾਂਸ਼ੀ ਨੇ ਕਿਸੇ ਹੋਰ ਨਾਲ ਮੰਗਣੀ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਹਿਮਾਂਸ਼ੀ ਖੁਰਾਣਾ ਦੇ ਇਕੱਲੇ ਇੰਸਟਾਗ੍ਰਾਮ ‘ਤੇ 1 ਕਰੋੜ ਫਾਲੋਅਰਜ਼ ਹਨ। ਜਦੋਂ ਹਿਮਾਂਸ਼ੀ ਬਿੱਗ ਬੌਸ 13 ‘ਚ ਆਈ ਤਾਂ ਉਸ ਦੀ ਫੈਨ ਫਾਲੋਇੰਗ ‘ਚ ਜ਼ਬਰਦਸਤ ਵਾਧਾ ਹੋਇਆ। ਇੱਥੇ ਹੀ ਅਦਾਕਾਰਾ ਦੀ ਮੁਲਾਕਾਤ ਆਸਿਮ ਰਿਆਜ਼ ਨਾਲ ਹੋਈ।