(Source: ECI/ABP News)
kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਛੁੱਟੀਆਂ ਮਨਾਉਣ ਪਰਤੀ, ਪਰਿਵਾਰ ਨੇ ਇੰਝ ਕੀਤਾ ਸ਼ਾਨਦਾਰ ਸਵਾਗਤ
Kamal Khangura Pics: ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਆਈ ਹੈ। ਉਹ ਹਰ ਸਾਲ ਇਨ੍ਹਾਂ ਦਿਨਾਂ 'ਚ ਪੰਜਾਬ ਛੁੱਟੀਆਂ ਮਨਾਉਣ ਲਈ ਆਉਂਦੀ ਹੈ। ਇਸ ਸਾਲ ਵੀ ਉਹ ਇੱਥੇ ਪਹੁੰਚੀ ਹੈ। ਉਸ ਦਾ ਇੰਡੀਆ ਆਉਂਦੇ ਹੀ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
![kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਛੁੱਟੀਆਂ ਮਨਾਉਣ ਪਰਤੀ, ਪਰਿਵਾਰ ਨੇ ਇੰਝ ਕੀਤਾ ਸ਼ਾਨਦਾਰ ਸਵਾਗਤ punjabi model kamal khangura returns to india for vacations family gives her a grand welcome kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਛੁੱਟੀਆਂ ਮਨਾਉਣ ਪਰਤੀ, ਪਰਿਵਾਰ ਨੇ ਇੰਝ ਕੀਤਾ ਸ਼ਾਨਦਾਰ ਸਵਾਗਤ](https://feeds.abplive.com/onecms/images/uploaded-images/2023/11/30/486876e2f512baf87530e47a275083601701353204490469_original.png?impolicy=abp_cdn&imwidth=1200&height=675)
Kamal Khangura Return To India: ਕਮਲ ਖੰਗੂੜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਰਹੀ ਹੈ। ਉਹ ਤਕਰੀਬਨ ਹਰ ਹਿੱਟ ਪੰਜਾਬੀ ਗਾਣੇ ਦਾ ਹਿੱਸਾ ਹੁੰਦੀ ਸੀ। ਉਸ ਦੀ ਖੂਬਸੂਰਤੀ ਇੰਨੀਂ ਜ਼ਿਆਦਾ ਸੀ ਕਿ ਕਿਸੇ ਵੀ ਗਾਣੇ 'ਚ ਉਸ ਦੀ ਮੌਜੂਦਗੀ ਗਾਣਾ ਹਿੱਟ ਹੋਣ ਦੀ ਗਾਰੰਟੀ ਸੀ। ਇੱਥੋਂ ਤੱਕ ਕਿ ਕਮਲ ਖੰਗੂੜਾ ਨੂੰ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਕੰਪੇਅਰ ਕੀਤਾ ਜਾਂਦਾ ਸੀ।
ਇੰਨੀਂ ਦਿਨੀਂ ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਉਹ ਹਰ ਸਾਲ ਇਨ੍ਹਾਂ ਦਿਨਾਂ 'ਚ ਪੰਜਾਬ ਛੁੱਟੀਆਂ ਮਨਾਉਣ ਲਈ ਆਉਂਦੀ ਹੈ। ਇਸ ਸਾਲ ਵੀ ਉਹ ਇੱਥੇ ਪਹੁੰਚੀ ਹੈ। ਉਸ ਦਾ ਇੰਡੀਆ ਆਉਂਦੇ ਹੀ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨੇ ਖੁਦ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਚੰਡੀਗੜ੍ਹ ਸਥਿਤ ਘਰ 'ਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਸ ਦਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ। ਕਮਲ ਖੰਗੂੜਾ ਕੋਲ 2 ਕੇਕ ਵੀ ਰੱਖੇ ਹੋਏ ਹਨ, ਜਿਨ੍ਹਾਂ ਨੂੰ ਉਹ ਕੱਟਦੀ ਨਜ਼ਰ ਆਉਂਦੀ ਹੈ। ਇਨ੍ਹਾਂ ਕੇਕਾਂ 'ਤੇ ਵੈਲਕਮ ਕਮਲ ਲਿਖਿਆ ਹੋਇਆ ਹੈ।
ਇਸ ਦੇ ਨਾਲ ਹੀ ਕਮਲ ਨੇ ਇੱਕ ਖਾਸ ਪੋਸਟ ਵੀ ਸ਼ੇਅਰ ਕੀਤੀ, ਜਿਸ ਵਿੱਚ ਉਹ ਹੱਥ 'ਚ ਗੁੱਬਾਰੇ ਫੜੇ ਨਜ਼ਰ ਆ ਰਹੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)