![ABP Premium](https://cdn.abplive.com/imagebank/Premium-ad-Icon.png)
Mankirt Aulakh: ਮਨਕੀਰਤ ਔਲਖ ਟੀ-ਸੀਰੀਜ਼ ਦੀ ਫ਼ਿਲਮ `ਬਰਾਊਨ ਬੁਆਏਜ਼` `ਚ ਆਉਣਗੇ ਨਜ਼ਰ, ਸ਼ੂਟਿੰਗ ਹੋਈ ਸ਼ੂਰੂ
Mankirt Aulakh New Film: ਮਨਕੀਰਤ ਔਲਖ ਨੇ 2 ਅਕਤੂਬਰ ਨੂੰ ਆਪਣਾ 32ਵਾਂ ਜਨਮਦਿਨ ਮਨਾਇਆ ਹੈ। ਇਸ ਤੋਂ ਬਾਅਦ ਹੀ ਮਨਕੀਰਤ ਔਲਖ ਨੇ ਆਪਣੀ ਆਉਣ ਵਾਲੀ ਫ਼ਿਲਮ `ਬਰਾਊਨ ਬੁਆਏਜ਼` ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
![Mankirt Aulakh: ਮਨਕੀਰਤ ਔਲਖ ਟੀ-ਸੀਰੀਜ਼ ਦੀ ਫ਼ਿਲਮ `ਬਰਾਊਨ ਬੁਆਏਜ਼` `ਚ ਆਉਣਗੇ ਨਜ਼ਰ, ਸ਼ੂਟਿੰਗ ਹੋਈ ਸ਼ੂਰੂ punjabi singe mankirt aulakh begins shooting for his upcoming film brown boys read full details inside Mankirt Aulakh: ਮਨਕੀਰਤ ਔਲਖ ਟੀ-ਸੀਰੀਜ਼ ਦੀ ਫ਼ਿਲਮ `ਬਰਾਊਨ ਬੁਆਏਜ਼` `ਚ ਆਉਣਗੇ ਨਜ਼ਰ, ਸ਼ੂਟਿੰਗ ਹੋਈ ਸ਼ੂਰੂ](https://feeds.abplive.com/onecms/images/uploaded-images/2022/10/04/a4fec7ff3cf2badf8011fe6f35fd9e711664865960339469_original.jpg?impolicy=abp_cdn&imwidth=1200&height=675)
Mankirt Aulakh Upcoming Movie: ਮਨਕੀਰਤ ਔਲਖ ਇੰਨੀਂ ਦਿਨੀਂ ਭਾਰਤ ਵਿੱਚ ਹਨ। ਉਹ ਪਿਛਲੇ ਦਿਨੀਂ ਦਿੱਲੀ `ਚ ਆਪਣੇ ਲਾਈਵ ਸ਼ੋਅ ਨੂੰ ਲੈਕੇ ਚਰਚਾ `ਚ ਰਹੇ। ਇਸ ਦੌਰਾਨ ਔਲਖ ਦੇ ਆਲੇ ਦੁਆਲੇ ਸਰੱਖਿਆ ਦਾ ਸਖ਼ਤ ਪਹਿਰਾ ਨਜ਼ਰ ਆਇਆ। ਇਸ ਦੇ ਨਾਲ 2 ਅਕਤੂਬਰ ਨੂੰ ਮਨਕੀਰਤ ਔਲਖ ਨੇ ਆਪਣਾ 32ਵਾਂ ਜਨਮਦਿਨ ਮਨਾਇਆ ਹੈ। ਇਸ ਤੋਂ ਬਾਅਦ ਹੀ ਮਨਕੀਰਤ ਔਲਖ ਨੇ ਆਪਣੀ ਆਉਣ ਵਾਲੀ ਫ਼ਿਲਮ `ਬਰਾਊਨ ਬੁਆਏਜ਼` ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਟੀ-ਸੀਰੀਜ਼ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਕੈਪਸ਼ਨ ਦਿੱਤੀ ਗਈ, "ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਪੇਸ਼ ਕਰਦੇ ਹਨ ਫ਼ਿਲਮ ਬਰਾਊਨ ਬੁਆਏਜ਼। ਫ਼ਿਲਮ `ਚ ਮਨਕੀਰਤ ਔਲਖ ਤੇ ਅੰਕਿਤਾ ਸ਼ਰਮਾ ਮੁੱਖ ਕਿਰਦਾਰ `ਚ ਨਜ਼ਰ ਆਉਣ ਵਾਲੇ ਹਨ। ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।"
View this post on Instagram
ਦਸ ਦਈਏ ਕਿ `ਬਰਾਊਨ ਬੁਆਏਜ਼` ਦੀ ਕਹਾਣੀ ਅਖਿਲੇਸ਼ ਜੈਸਵਾਲ ਨੇ ਲਿਖੀ ਹੈ। ਇਹ ਉਹੀ ਅਖਿਲੇਸ਼ ਜੈਸਵਾਲ ਹਨ, ਜਿਨ੍ਹਾਂ ਨੇ ਸੁਪਰਹਿੱਟ ਬਾਲੀਵੁੱਡ ਫ਼ਿਲਮ `ਗੈਂਗਸ ਆਫ਼ ਵਾਸੇਪੁਰ` ਲਿਖੀ ਹੈ। ਫ਼ਿਲਮ `ਚ ਮਿਊਜ਼ਿਕ ਐਵੀ ਸਰ੍ਹਾ ਨੇ ਦਿੱਤਾ ਹੈ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਵੀਤ ਬਲਜੀਤ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ, ਫ਼ੈਨਜ਼ ਨੇ ਲੁਟਾਇਆ ਪਿਆਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)