(Source: ECI/ABP News)
Gurlez Akhtar: ਗੁਰਲੇਜ਼ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਵੀਡੀਓ, ਕੈਪਸ਼ਨ ਨੇ ਜਿੱਤਿਆ ਫ਼ੈਨਜ਼ ਦਾ ਦਿਲ
ਗੁਰਲੇਜ਼ ਅਖਤਰ ਨੇ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਅੰਦਾਜ਼ `ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਪਾਲੀਵੁੱਡ ਦੀ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ

Gurlez Akhtar Kulwinder Kally: ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਗੁਰਲੇਜ਼ ਅਖਤਰ ਦੇ ਦੇਸ਼ ਦੁਨੀਆ `ਚ ਫ਼ੈਨਜ਼ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਇਹੀ ਨਹੀਂ ਕਿੰਨੇ ਹੀ ਗਾਇਕ ਗੁਰਲੇਜ਼ ਅਖਤਰ ਦੇ ਨਾਲ ਗਾਣੇ ਗਾ ਕੇ ਰਾਤੋ ਰਾਤ ਸਟਾਰ ਬਣ ਗਏ, ਜਿਨ੍ਹਾਂ ਵਿੱਚੋਂ ਪੰਜਾਬੀ ਗਾਇਕ ਕਰਨ ਔਜਲਾ ਵੀ ਇੱਕ ਹਨ। ਇਸ ਦੇ ਨਾਲ ਹੀ ਗੁਰਲੇਜ਼ ਅਖਤਰ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਇਸ ਦੇ ਨਾਲ ਨਾਲ ਗੁਰਲੇਜ਼ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਲਗਾਇਆ ਜਾ ਸਕਦਾ ਹੈ।
View this post on Instagram
ਗੁਰਲੇਜ਼ ਅਖਤਰ ਨੇ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਅੰਦਾਜ਼ `ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਪਾਲੀਵੁੱਡ ਦੀ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਇਸ ਦੇ ਨਾਲ ਨਾਲ ਜੋ ਚੀਜ਼ ਇਸ ਵੀਡੀਓ `ਚ ਫ਼ੈਨਜ਼ ਦਾ ਦਿਲ ਜਿੱਤ ਰਹੀ ਹੈ, ਉਹ ਹੈ ਇਸ ਦੀ ਕੈਪਸ਼ਨ। ਗੁਰਲੇਜ਼ ਅਖਤਰ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਫੁੱਲਾਂ ਜਿਹਾ ਦਿਲ ਜੇ ਤੇਰਾ ਕਦੇ ਮੈਂ ਦੁਖਾਵਾਂ, ਰੱਬ ਕਰੇ ਮੈਂ ਮਰ ਜਾਵਾਂ।" ਦਰਅਸਲ, ਇਹ ਇਸ ਜੋੜੇ ਵੱਲੋਂ ਗਾਏ ਇੱਕ ਰੋਮਾਂਟਿਕ ਗਾਣੇ ਦੀਆਂ ਲਾਈਨਾਂ ਹਨ, ਪਰ ਦੋਵਾਂ ਦੇ ਵੀਡੀਓ ਤੇ ਇਹ ਲਾਈਨਾਂ ਕਾਫ਼ੀ ਸੂਟ ਕਰ ਰਹੀਆਂ ਹਨ।
View this post on Instagram
ਦਸ ਦਈਏ ਕਿ ਗੁਰਲੇਜ਼ ਅਖਤਰ ਆਪਣੀ ਫ਼ੈਮਿਲੀ ਫ਼ੋਟੋਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਕਾਫ਼ੀ ਲੰਬੀ ਚੌੜੀ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਹੀ ਗੁਰਲੇਜ਼ ਨੂੰ 1.1 ਮਿਲੀਅਨ ਯਾਨਿ 11 ਲੱਖ ਤੋਂ ਵੱਧ ਲੋਕ ਫ਼ਾਲੋ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
